105 ਸਾਲ ਦੀ ਉਮਰ 'ਚ ਮਾਤਾ ਗੁਰਦੇਵਾਂ ਬਾਈ ਦਾ ਦਿਹਾਂਤ
ਮੰਡੀ ਲਾਧੂਕਾ, 25 ਅਕਤੂਬਰ (ਰਾਕੇਸ਼ ਛਾਬੜਾ)-ਹਿੰਦ-ਪਾਕਿ ਸਰਹੱਦ ਉਤੇ ਵੱਸੇ ਪਿੰਡ ਗੁਲਾਬਾਂ ਭੈਣੀ ਵਿਚ ਵਿਚ ਇਕ ਮਾਤਾ 105 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਈ। ਉਕਤ ਪਿੰਡ ਦੀ ਬਜ਼ੁਰਗ ਮਹਿਲਾ ਮਾਤਾ ਗੁਰਦੇਵਾਂ ਬਾਈ ਪਤਨੀ ਬਿਹਾਲ ਸਿੰਘ ਜਿਸਦੀ ਉਮਰ 105 ਸਾਲ ਦੱਸੀ ਜਾ ਰਹੀ ਹੈ, ਦਾ ਅੱਜ ਦਿਹਾਂਤ ਹੋ ਗਿਆ। ਮਾਤਾ ਦੇ 6 ਪੁੱਤਰ ਹਨ ਤੇ ਭਰਿਆ ਪੂਰਾ ਪਰਿਵਾਰ ਹੈ। ਮਾਤਾ ਦੀ ਮ੍ਰਿਤਕ ਦੇਹ ਨੂੰ ਬੈਂਡ ਬਾਜਿਆਂ ਨਾਲ ਪਿੰਡ ਦੇ ਸ਼ਮਸ਼ਾਨਘਾਟ ਤਕ ਲਿਜਾਇਆ ਗਿਆ ਤੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।
;
;
;
;
;
;
;
;