ਪਾਲ ਕਪੂਰ ਨੇ ਅਮਰੀਕੀ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਵਿਚ ਸਹਾਇਕ ਸਕੱਤਰ ਵਜੋਂ ਸਹੁੰ ਚੁੱਕੀ
ਵਾਸ਼ਿੰਗਟਨ ਡੀਸੀ [ਅਮਰੀਕਾ], 23 ਅਕਤੂਬਰ (ਏਐਨਆਈ): ਪਾਲ ਕਪੂਰ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਵਿਚ ਸਹਾਇਕ ਸਕੱਤਰ ਵਜੋਂ ਸਹੁੰ ਚੁੱਕੀ। ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਤੁਹਾਡਾ ਸਵਾਗਤ ਹੈ, ਸਹਾਇਕ ਸਕੱਤਰ ਪਾਲ ਕਪੂਰ! ਅੱਜ ਡਾ. ਕਪੂਰ ਨੂੰ ਅਧਿਕਾਰਤ ਤੌਰ 'ਤੇ ਸਹੁੰ ਚੁਕਾਈ ਗਈ। ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦਾ ਬਿਊਰੋ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਕਜ਼ਾਕਿਸਤਾਨ, ਕਿਰਗਿਸਤਾਨ, ਮਾਲਦੀਵ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਦੇਸ਼ਾਂ ਨਾਲ ਅਮਰੀਕੀ ਵਿਦੇਸ਼ ਨੀਤੀ ਅਤੇ ਅਮਰੀਕੀ ਸੰਬੰਧਾਂ ਦੀ ਨਿਗਰਾਨੀ ਕਰਦਾ ਹੈ।
ਕਪੂਰ ਯੂ.ਐਸ. ਨੇਵਲ ਪੋਸਟ ਗ੍ਰੈਜੂਏਟ ਸਕੂਲ ਵਿਚ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਵਿਚ ਪ੍ਰੋਫੈਸਰ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਹੂਵਰ ਇੰਸਟੀਚਿਊਸ਼ਨ ਵਿਚ ਇਕ ਵਿਜ਼ਿਟਿੰਗ ਫੈਲੋ ਸਨ। 2020-2021 ਤੱਕ ਕਪੂਰ ਨੇ ਸਟੇਟ ਡਿਪਾਰਟਮੈਂਟ ਦੇ ਨੀਤੀ ਯੋਜਨਾ ਸਟਾਫ ਵਿਚ ਸੇਵਾ ਨਿਭਾਈ, ਦੱਖਣੀ ਅਤੇ ਮੱਧ ਏਸ਼ੀਆ, ਇੰਡੋ-ਪੈਸੀਫਿਕ ਰਣਨੀਤੀ ਅਤੇ ਅਮਰੀਕਾ-ਭਾਰਤ ਸੰਬੰਧਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਕੰਮ ਕੀਤਾ।
;
;
;
;
;
;
;
;