JALANDHAR WEATHER

ਝੋਨਾ ਚੋਰੀ ਮਾਮਲੇ ’ਚ ਭਖਿਆ ਮਾਹੌਲ

ਮੰਡੀ ਕਿੱਲਿਆਂਵਾਲੀ, 23 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਇਥੇ ਦਾਣਾ ਮੰਡੀ ਵਿਖੇ ਝੋਨਾ ਚੋਰੀ ਦੇ ਮਾਮਲੇ ਨੇ ਅੱਜ ਤਣਾਅਪੂਰਨ ਰੂਪ ਧਾਰ ਲਿਆ। ਇਕ ਆੜ੍ਹਤੀਏ ਵਲੋਂ ਨੌਜਵਾਨ ਨੂੰ ਕਾਬੂ ਕਰਨ ਦੌਰਾਨ ਪ੍ਰਵਾਸੀ ਮਜ਼ਦੂਰ ਵਲੋਂ ਵੀਡੀਓ ਬਣਾਉਣ ‘ਤੇ ਵਿਵਾਦ ਹੋ ਗਿਆ। ਦੋਸ਼ ਹੈ ਕਿ ਆੜ੍ਹਤੀਏ ਧਿਰ ਨੇ ਮਜ਼ਦੂਰ ਨਾਲ ਮਾਰਕੁੱਟ ਕੀਤੀ, ਜਿਸ ਦੇ ਵਿਰੋਧ ਵਿਚ ਸੈਂਕੜੇ ਮਜ਼ਦੂਰਾਂ ਨੇ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ ਅਤੇ ਝੋਨਾ ਚੋਰੀ ਮਾਮਲੇ ਦੇ ਇਕ ਨੌਜਵਾਨ ਨੂੰ ਕਾਬੂ ਕੀਤਾ।

ਮਜ਼ਦੂਰਾਂ ਨੇ ਦਾਅਵਾ ਕੀਤਾ ਕਿ ਪਿੰਟੂ ਨਾਮਕ ਮਜ਼ਦੂਰ ਸਿਰਫ਼ ਵੀਡੀਓ ਕਾਲ ਕਰ ਰਿਹਾ ਸੀ ਅਤੇ ਉਸ ਨੂੰ ਬੇਵਜ੍ਹਾ ਕੁੱਟਿਆ ਗਿਆ। ਦੂਜੇ ਪਾਸੇ ਆੜ੍ਹਤੀਏ ਗੁਰਜੰਟ ਸਿੰਘ ਬਰਾੜ ਨੇ ਕਿਹਾ ਕਿ ਝੋਨਾ ਚੋਰੀ ਕਰਦੇ ਨੌਜਵਾਨਾਂ ਨੂੰ ਰੋਕਣ ਦੌਰਾਨ ਮਜ਼ਦੂਰ ਵੀਡੀਓ ਬਣਾਉਣ ਲੱਗ ਪਿਆ ਅਤੇ ਉਸਦੇ ਗਲਤ ਰਵੱਈਏ ਕਾਰਨ ਥੱਪੜ ਮਾਰੇ ਗਏ। ਦੋਵੇਂ ਧਿਰਾਂ ਵਿਚਕਾਰ ਮਾਮਲਾ ਗੰਭੀਰ ਬਣ ਗਿਆ ਹੈ ਅਤੇ ਮੰਡੀ ਦਾ ਕੰਮਕਾਜ ਬੰਦ ਹੋਣ ਕਰਕੇ ਤਣਾਅ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ