ਪਿੰਡ ਗੱਜਰ ਦੇ ਬਾਹਰਵਾਰ ਪੁਲਿਸ ਵਲੋਂ ਕੀਤੇ ਐਨਕਾਊਂਟਰ ’ਚ ਇਕ ਜ਼ਖ਼ਮੀ

ਮਾਹਿਲਪੁਰ, (ਹੁਸ਼ਿਆਪੁਰ), 23 ਅਕਤੂਬਰ (ਰਜਿੰਦਰ ਸਿੰਘ)- ਅੱਜ ਬਲਾਕ ਮਾਹਿਲਪੁਰ ਵਿਚ ਪੈਂਦੇ ਪਿੰਡ ਗੱਜਰ ਦੇ ਬਾਹਰਵਾਰ ਝਾੜੀਆਂ ਵਿਚ ਪੁਲਿਸ ਵਲੋਂ ਕੀਤੇ ਐਨਕਾਊਂਟਰ ਵਿਚ ਇਕ ਵਿਅਕਤੀ ਦੇ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਇਕ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਗੈਂਗਸਟਰ ਪਿਓ ਪੁੱਤ ਵਲੋਂ ਪੁਲਿਸ ਪਾਰਟੀ ’ਤੇ ਤਿੰਨ ਫਾਇਰ ਕੀਤੇ ਗਏ, ਜਿਸ ’ਤੇ ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਵੀ ਤਿੰਨ ਫਾਇਰ ਕੀਤੇ ਗਏ ਤੇ ਗੋਲੀ ਇਕ ਵਿਅਕਤੀ ਦੀ ਲੱਤ ਵਿਚ ਲੱਗੀ । ਮੌਕੇ ’ਤੇ ਐਸ.ਐਸ.ਪੀ. ਸੰਦੀਪ ਮਲਕ, ਸੀ.ਏ. ਸਟਾਫ ਇੰਚਾਰਜ ਗੁਰਪ੍ਰੀਤ, ਐਸ. ਪੀ. (ਡੀ) ਪਰਮਿੰਦਰ ਸਿੰਘ ਡੀ.ਐਸ.ਪੀ., ਪਵਨਪ੍ਰੀਤ ਸਿੰਘ ਢਿੱਲੋਂ ਡੀ,ਐਸ,ਪੀ,(ਡੀ), ਐਸਐਚਓ ਜੈਪਾਲ ਸਿੰਘ ਦੇ ਮੌਕੇ ’ਤੇ ਪਹੁੰਚ ਗਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨ ਮਾਹਿਲਪੁਰ ਵਿਖੇ ਸੁਨਿਆਰੇ ਦੀ ਦੁਕਾਨ ’ਤੇ ਚੱਲੀ ਗੋਲੀ ਵਿਚ ਇਨ੍ਹਾਂ ਵਿਅਕਤੀਆਂ ਦਾ ਹੱਥ ਸੀ ।