ਸੀ.ਆਈ.ਐਸ.ਐਫ. ਨੇ ਭਾਖੜਾ ਡੈਮ ਦੀ ਸੰਭਾਲੀ ਕਮਾਨ !

ਚੰਡੀਗੜ੍ਹ, 22 ਅਕਤੂਬਰ - ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਨੇ ਪੰਜਾਬ ਦੇ ਨੰਗਲ ਵਿੱਚ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਸੰਭਾਲ ਲਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਈ ਵਿੱਚ ਇਸ ਕੰਮ ਲਈ ਕੇਂਦਰੀ ਬਲ ਦੇ 296 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਇਕ ਟੁਕੜੀ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਪੰਜਾਬ ਵਿਧਾਨ ਸਭਾ ਨੇ ਜੁਲਾਈ ਵਿਚ ਭਾਖੜਾ-ਨੰਗਲ ਡੈਮ ਪ੍ਰੋਜੈਕਟ ’ਤੇ ਸੀ.ਆਈ.ਐਸ.ਐਫ. ਕਰਮਚਾਰੀਆਂ ਦੀ ਤਾਇਨਾਤੀ ਦੇ ਵਿਰੁੱਧ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਡੈਮ ਦੀ ਸੁਰੱਖਿਆ ਹੁਣ ਤੱਕ ਪੰਜਾਬ ਪੁਲੀਸ ਦੁਆਰਾ ਕੀਤੀ ਜਾ ਰਹੀ ਸੀ।