ਬਿਹਾਰ ਚੋਣਾਂ: ਤੇਜਸਵੀ ਯਾਦਵ ਦੀ ਅਸਮਰੱਥਾ ਦਿਖਾਈ ਦਿੰਦੀ ਹੈ - ਚਿਰਾਗ ਪਾਸਵਾਨ

ਪਟਨਾ (ਬਿਹਾਰ), 19 ਅਕਤੂਬਰ (ਏਐਨਆਈ): ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਬਿਹਾਰ ਵਿਚ ਮਹਾਗਠਬੰਧਨ ਗੱਠਜੋੜ ਦੀ ਆਲੋਚਨਾ ਕੀਤੀ ਖਾਸ ਤੌਰ 'ਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨੂੰ ਨਿਸ਼ਾਨਾ ਬਣਾਇਆ। ਏਐਨਆਈ ਨਾਲ ਗੱਲ ਕਰਦੇ ਹੋਏ ਚਿਰਾਗ ਪਾਸਵਾਨ ਨੇ ਦੱਸਿਆ ਕਿ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਝਾਰਖੰਡ ਵਿਚ ਇਕੱਲੇ ਚੋਣਾਂ ਲੜ ਰਿਹਾ ਹੈ, ਜੋ ਕਿ ਉਨ੍ਹਾਂ ਦੇ ਅਨੁਸਾਰ, ਤੇਜਸਵੀ ਯਾਦਵ ਦੀ ਪ੍ਰਭਾਵਸ਼ਾਲੀ ਗੱਠਜੋੜ ਬਣਾਉਣ ਵਿਚ ਅਸਮਰੱਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਿਆ ਅਤੇ 17 ਅਕਤੂਬਰ, 2025 ਨੂੰ ਪਹਿਲੇ ਪੜਾਅ ਲਈ ਨਾਮਜ਼ਦਗੀਆਂ ਖ਼ਤਮ ਹੋਣ ਤੋਂ ਬਾਅਦ ਵੀ ਬਿਹਾਰ ਵਿਚ ਉਨ੍ਹਾਂ ਦੀ ਗੈਰਹਾਜ਼ਰੀ 'ਤੇ ਸਵਾਲ ਉਠਾਏ।
ਉਨ੍ਹਾਂ ਕਿਹਾ ਕਿ ਕਿੱਥੇ ਹਨ ਉਹ ਲੋਕ ਜੋ ਬਿਹਾਰ ਬਾਰੇ ਬਹੁਤ ਚਿੰਤਤ ਸਨ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਸਨ, 'ਵੋਟ ਚੋਰੀ' ਦੀ ਗੱਲ ਕਰਦੇ ਸਨ। ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਕਿੱਥੇ ਹਨ? ਚੋਣਾਂ ਦੀਆਂ ਤਰੀਕਾਂ ਪਹਿਲਾਂ ਹੀ ਐਲਾਨੀਆਂ ਜਾ ਚੁੱਕੀਆਂ ਹਨ ਅਤੇ ਪਹਿਲੇ ਪੜਾਅ ਲਈ ਨਾਮਜ਼ਦਗੀਆਂ ਖ਼ਤਮ ਹੋ ਗਈਆਂ ਹਨ। ਉਹ ਆਪਣਾ ਗਠਜੋੜ ਠੀਕ ਨਹੀਂ ਕਰ ਸਕੇ। ਮੈਂ ਵਿਰੋਧੀ ਧਿਰ ਦੇ ਨੇਤਾ ਤੋਂ ਹੈਰਾਨ ਹਾਂ। ਜੇ.ਐਮ.ਐਮ. ਇਕੱਲੇ ਚੋਣਾਂ ਲੜ ਰਿਹਾ ਹੈ। ਉਹ ਕੀ ਸੁਨੇਹਾ ਦੇ ਰਹੇ ਹਨ?