JALANDHAR WEATHER

ਤਾਮਿਲਨਾਡੂ ਵਿਚ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਮਚੀ ਤਬਾਹੀ

ਚੇਨਈ , 19 ਅਕਤੂਬਰ -ਤਾਮਿਲਨਾਡੂ ਵਿਚ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਨੀਲਗਿਰੀ ਪਹਾੜੀ ਰੇਲਵੇ ਸੇਵਾਵਾਂ ਵਿਚ ਵਿਘਨ ਪਿਆ ਹੈ। ਕਈ ਥਾਵਾਂ 'ਤੇ ਦਰੱਖਤ ਡਿਗਣ, ਚਿੱਕੜ ਤੇ ਪੱਥਰਾਂ ਦੇ ਨਾਲ-ਨਾਲ ਮੈਟੁਪਲਯਮ ਤੇ ਉਦਗਮੰਡਲਮ ਵਿਚਕਾਰ ਰੇਲਵੇ ਲਾਈਨ ਨੂੰ ਬੰਦ ਕਰ ਦਿੱਤੀ ਗਈ ਸੀ। ਕੁਡਲੋਰ ਜ਼ਿਲ੍ਹੇ ਦੇ ਮੱਛੀ ਪਾਲਣ ਤੇ ਮਛੇਰੇ ਭਲਾਈ ਵਿਭਾਗ ਦੇ ਸਹਾਇਕ ਨਿਰਦੇਸ਼ਕ ਨੇ ਸਾਰੇ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਹਦਾਇਤ ਕੀਤੀ ਹੈ। ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ, ਕੈਟਾਮਾਰਨ ਅਤੇ ਮੋਟਰਾਈਜ਼ਡ ਜਹਾਜ਼ਾਂ ਨੂੰ ਅਗਲੇ ਨੋਟਿਸ ਤੱਕ ਸਮੁੰਦਰੀ ਕੰਢੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।ਸਥਾਨਕ ਪ੍ਰਸ਼ਾਸਨ ਨੇ ਖ਼ਰਾਬ ਮੌਸਮ ਕਾਰਨ ਸਕੂਲਾਂ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਹੈ।


ਭਾਰੀ ਮੀਂਹ ਕਾਰਨ ਪੋਲਚੀ ਦੇ ਅੰਜਨੇਯਾਰ ਮੰਦਰ ਦੇ ਨੇੜੇ ਹੜ੍ਹ ਆ ਗਿਆ ਹੈ। ਭਾਰੀ ਮੀਂਹ ਕਾਰਨ ਨਦੀਆਂ ਵਿਚ ਪਾਣੀ ਦਾ ਪੱਧਰ ਵਧ ਰਿਹਾ ਹੈ, ਜਿਸ ਕਾਰਨ ਭਿਆਨਕ ਸਥਿਤੀ ਪੈਦਾ ਹੋ ਗਈ ਹੈ। ਅੰਜਨੇਯਾਰ ਮੰਦਰ ਦੇ 2 ਚੌਕੀਦਾਰ ਨਦੀ ਦੇ ਪਾਣੀ ਦੇ ਪੱਧਰ ਦੇ ਵਧਣ ਕਾਰਨ ਅਚਾਨਕ ਆਏ ਹੜ੍ਹ ਵਿਚ ਫਸ ਗਏ। ਰਿਪੋਰਟਾਂ ਅਨੁਸਾਰ ਦੋਵੇਂ ਰਾਤ ਦੀ ਡਿਊਟੀ 'ਤੇ ਸਨ ਜਦੋਂ ਭਾਰੀ ਮੀਂਹ ਕਾਰਨ ਮੰਦਰ ਦੇ ਆਲੇ-ਦੁਆਲੇ ਹੜ੍ਹ ਵਰਗੀ ਸਥਿਤੀ ਬਣ ਗਈ, ਜਿਸ ਕਾਰਨ ਉਹ ਅੰਦਰ ਫਸ ਗਏ। ਇਹ ਰਾਹਤ ਦੀ ਗੱਲ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਸੁਰੱਖਿਅਤ ਬਚਾ ਲਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ