JALANDHAR WEATHER

ਬੀ.ਐਸ.ਐਫ. ਨੇ ਪਾਕਿਸਤਾਨ ਤੋਂ ਆਈ 2 ਕਿੱਲੋ 681 ਗਰਾਮ ਆਈਸ ਡਰੱਗ ਫੜੀ

ਅਟਾਰੀ (ਅੰਮ੍ਰਿਤਸਰ) , 19 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਬੀ.ਓ.ਪੀ. ਰਾਜਾਤਾਲ ਦੇ ਨਜ਼ਦੀਕ ਤੋਂ ਬੀ.ਐਸ.ਐਫ. ਨੇ ਤਲਾਸ਼ੀ ਮੁਹਿੰਮ ਦੌਰਾਨ 2 ਕਿੱਲੋ 681ਗਰਾਮ ਆਈਸ ਡਰੱਗ ਬਰਾਮਦ ਕੀਤੀ ਹੈ। ਸਹਾਇਕ ਕਮਾਂਡੈਂਟ 181 ਬਟਾਲੀਅਨ ਸੰਜੀਵ ਕੁਮਾਰ ਯਾਦਵ ਨੇ ਪੁਲਿਸ ਥਾਣਾ ਘਰਿੰਡਾ ਵਿਖੇ ਇਕ ਪੱਤਰ ਜਾਰੀ ਕਰਦੇ ਹੋਏ ਆਈਸ ਡਰੱਗ ਦੇ 3 ਪੈਕਟ ਦਿੱਤੇ , ਜਿਨਾਂ ਨੂੰ ਚੈੱਕ ਕੀਤਾ ਗਿਆ ਤਾਂ ਵਿਚੋਂ ਉਕਤ ਮਾਤਰਾ ਵਿਚ ਆਈਸ ਡਰੱਗ ਨਿਕਲੀ। ਆਈਸ ਡਰੱਗ ਨੂੰ ਪਾਰਦਰਸ਼ੀ ਲਿਫਾਫਿਆਂ ਵਿਚ ਬੰਦ ਕੀਤਾ ਗਿਆ ਸੀ।

ਪੁਲਿਸ ਥਾਣਾ ਘਰਿੰਡਾ ਵਲੋਂ ਨਾਮਲੂਮ ਵਿਅਕਤੀ ਖ਼ਿਲਾਫ਼ ਪਰਚਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਾਤਾਲ ਬੀ.ਐਸ.ਐਫ. ਬੀ.ਓ.ਪੀ. ਤੋਂ ਮਿਲੀ ਆਈਸ ਡਰੱਗ ਜਿਸ ਨੂੰ ਕਿ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਰਾਹੀਂ ਸੁੱਟਿਆ ਗਿਆ ਹੈ ਜਿਸ ਦੀ ਪੂਰੀ ਤਰ੍ਹਾਂ ਜਾਂਚ ਲਈ ਬੀ.ਐਸ.ਐਫ. ਵਲੋਂ ਸਥਾਨਕ ਤੇ ਸਰਹੱਦ 'ਤੇ ਆਉਣ ਜਾਣ ਵਾਲੇ ਲੋਕਾਂ ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ