ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਦਾ ਜਨਮ

ਮੁੰਬਈ , 19 ਅਕਤੂਬਰ -ਪਰਿਣੀਤੀ ਚੋਪੜਾ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਅਦਾਕਾਰਾ ਪਰਿਣੀਤੀ ਤੇ ਰਾਘਵ ਚੱਢਾ ਨੇ ਇੰਸਟਾਗ੍ਰਾਮ 'ਤੇ ਆਪਣੇ ਪੁੱਤਰ ਦੇ ਆਉਣ ਦਾ ਐਲਾਨ ਕਰਦੇ ਹੋਏ ਇਕ ਪੋਸਟ ਸਾਂਝੀ ਕੀਤੀ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਅਗਸਤ ਵਿਚ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਅਦਾਕਾਰਾ ਕੱਲ੍ਹ ਦੀਵਾਲੀ ਲਈ ਦਿੱਲੀ ਪਹੁੰਚੀ ਸੀ ਅਤੇ ਅੱਜ ਦੁਪਹਿਰ ਨੂੰ ਡਿਲੀਵਰੀ ਲਈ ਹਸਪਤਾਲ ਵਿਚ ਦਾਖ਼ਲ ਹੋਈ ਸੀ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸਤੰਬਰ 2023 ਵਿਚ ਦਿੱਲੀ ਵਿਚ ਮੰਗਣੀ ਤੋਂ ਬਾਅਦ ਵਿਆਹ ਕੀਤਾ । ਉਨ੍ਹਾਂ ਨੇ ਜਨਤਕ ਤੌਰ 'ਤੇ ਇਕੱਠੇ ਦਿਖਾਈ ਦੇਣ ਤੋਂ ਪਹਿਲਾਂ ਕੁਝ ਸਮੇਂ ਲਈ ਗੁਪਤ ਰੂਪ ਵਿਚ ਡੇਟ ਵੀ ਕੀਤਾ।ਅਦਾਕਾਰਾ ਨੇ ਪਹਿਲਾਂ ਖ਼ੁਲਾਸਾ ਕੀਤਾ ਸੀ ਕਿ ਉਹ ਰਾਘਵ ਚੱਢਾ ਨੂੰ ਪਹਿਲੀ ਵਾਰ ਲੰਡਨ ਵਿਚ ਇਕ ਪੁਰਸਕਾਰ ਸਮਾਰੋਹ ਵਿਚ ਮਿਲੀ ਸੀ। ਹਾਲਾਂਕਿ, ਉਸ ਨੇ ਕਿਹਾ ਕਿ ਉਹ ਪਹਿਲਾਂ ਉਸ ਨੂੰ ਪਛਾਣਦੀ ਨਹੀਂ ਸੀ।