JALANDHAR WEATHER

ਅੱਜ ਆਂਧਰਾ ਪ੍ਰਦੇਸ਼ ਦੇ ਦੌਰੇ ’ਤੇ ਪ੍ਰਧਾਨ ਮੰਤਰੀ ਮੋਦੀ, ਕਰੋੜਾਂ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ, 16 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਸਵੇਰੇ 11:15 ਵਜੇ ਨੰਦਿਆਲ ਪਹੁੰਚਣਗੇ ਅਤੇ ਸ਼੍ਰੀਸੈਲਮ ਦੇ ਭਰਮਰੰਗ ਮੱਲਿਕ ਅਰਜੁਨ ਸਵਾਮੀ ਵਰਲਾ ਦੇਵਸਥਾਨਮ ਵਿਚ ਪ੍ਰਾਰਥਨਾ ਕਰਨਗੇ। ਇਹ ਮੰਦਰ 12 ਜਯੋਤਿਰਲਿੰਗਾਂ ਅਤੇ 52 ਸ਼ਕਤੀ ਪੀਠਾਂ ਵਿਚੋਂ ਇਕ ਹੈ। ਇਹ ਇਕਲੌਤਾ ਮੰਦਰ ਹੈ, ਜਿਸ ਵਿਚ ਇਕ ਜਯੋਤਿਰਲਿੰਗ ਅਤੇ ਇਕ ਸ਼ਕਤੀ ਪੀਠ ਦੋਵੇਂ ਹਨ।

ਪ੍ਰਧਾਨ ਮੰਤਰੀ ਫਿਰ ਦੁਪਹਿਰ 12:15 ਵਜੇ ਦੇ ਕਰੀਬ ਸ੍ਰੀ ਸ਼ਿਵਾਜੀ ਸਫੁਰਤੀ ਕੇਂਦਰ ਦਾ ਦੌਰਾ ਕਰਨਗੇ, ਜੋ ਕਿ ਇਕ ਯਾਦਗਾਰੀ ਕੰਪਲੈਕਸ ਹੈ। ਹਾਲ ਵਿਚ ਚਾਰ ਮਸ਼ਹੂਰ ਕਿਲ੍ਹਿਆਂ ਪ੍ਰਤਾਪਗੜ੍ਹ, ਰਾਜਗੜ੍ਹ, ਰਾਏਗੜ੍ਹ ਅਤੇ ਸ਼ਿਵਨੇਰੀ ਦੇ ਮਾਡਲ ਹਨ, ਜਿਸ ਦੇ ਕੇਂਦਰ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਧਿਆਨ ਦੀ ਸਥਿਤੀ ਵਿਚ ਹੈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ 2:30 ਵਜੇ ਦੇ ਕਰੀਬ ਕੁਰਨੂਲ ਪਹੁੰਚਣਗੇ। ਜਿਥੇ ਉਹ 13,430 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ, ਜਿਸ ਵਿਚ ਉਦਯੋਗ, ਬਿਜਲੀ ਟਰਾਂਸਮਿਸ਼ਨ, ਸੜਕਾਂ, ਰੇਲਵੇ, ਰੱਖਿਆ ਨਿਰਮਾਣ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ। ਇਥੇ ਪ੍ਰਧਾਨ ਮੰਤਰੀ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ