ਭਾਜਪਾ ਵਲੋਂ ਬਿਹਾਰ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਮੈਥਿਲੀ ਠਾਕੁਰ ਨੂੰ ਅਲੀਨਗਰ ਤੋਂ ਮਿਲੀ ਟਿਕਟ

ਨਵੀਂ ਦਿੱਲੀ, 15 ਅਕਤੂਬਰ - ਭਾਜਪਾ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਭਾਜਪਾ ਨੇ ਗਾਇਕ ਮੈਥਿਲੀ ਠਾਕੁਰ ਅਲੀਨਗਰ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਸਾਬਕਾ ਆਈਪੀਐਸ ਅਧਿਕਾਰੀ ਆਨੰਦ ਮਿਸ਼ਰਾ ਬਕਸਰ ਸੀਟ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਨ।