ਬੰਗਲਾਦੇਸ਼ ਦੀ ਕੱਪੜਾ ਫੈਕਟਰੀ ਵਿਚ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋਈ

ਢਾਕਾ [ਬੰਗਲਾਦੇਸ਼], 14 ਅਕਤੂਬਰ (ਏਐਨਆਈ): ਬੰਗਲਾਦੇਸ਼ ਵਿਚ ਇਕ ਕੱਪੜਾ ਫੈਕਟਰੀ ਵਿਚ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ । ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ਸਾਨੂੰ ਹੁਣ ਤੱਕ 16 ਲਾਸ਼ਾਂ ਮਿਲੀਆਂ ਹਨ। ਲੈਫਟੀਨੈਂਟ ਕਰਨਲ ਮੁਹੰਮਦ ਤਾਜੁਲ ਇਸਲਾਮ ਚੌਧਰੀ, ਡਾਇਰੈਕਟਰ ਫਾਇਰ ਸਰਵਿਸ (ਓਪਰੇਸ਼ਨ ਅਤੇ ਰੱਖ-ਰਖਾਅ) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਬਰਾਮਦ ਕਰ ਲਈਆਂ ਗਈਆਂ ਹਨ ।
ਢਾਕਾ ਦੇ ਰੂਪਨਗਰ ਵਿਚ ਇਕ ਕੱਪੜਾ ਫੈਕਟਰੀ ਅਤੇ ਕੈਮੀਕਲ ਗੋਦਾਮ ਵਿਚ ਅੱਗ ਲੱਗ ਗਈ। ਫਾਇਰ ਸਰਵਿਸ ਦੀਆਂ 12 ਇਕਾਈਆਂ ਨੇ ਅੱਗ ਬੁਝਾਉਣ ਅਤੇ ਕੱਪੜਾ ਸੈਕਸ਼ਨ ਵਿਚ ਅੱਗ 'ਤੇ ਕਾਬੂ ਪਾਉਣ ਲਈ ਕੰਮ ਕੀਤਾ। ਅਸੀਂ ਕੈਮੀਕਲ ਸੈਕਸ਼ਨ ਅੱਗ ਕੰਟਰੋਲ ਅਤੇ ਬਚਾਅ ਕਾਰਜਾਂ ਵਿਚ ਡਰੋਨ ਸਮੇਤ ਮਨੁੱਖ ਰਹਿਤ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਾਂ ।ਜ਼ਿਆਦਾਤਰ ਲੋਕਾਂ ਦੀ ਮੌਤ ਜ਼ਹਿਰੀਲੀ ਗੈਸ ਨਾਲ ਹੋਈ ਹੈ । ਲਾਸ਼ਾਂ ਦੀ ਪਛਾਣ ਕਰਨ ਲਈ ਡੀ.ਐਨ.ਏ. ਟੈਸਟ ਕੀਤੇ ਜਾਣਗੇ । ਕਪੜਾ ਬੰਗਲਾਦੇਸ਼ ਦਾ ਮੁੱਖ ਨਿਰਯਾਤ ਖੇਤਰ ਹੈ ਅਤੇ ਇਸ ਖੇਤਰ ਵਿਚ ਬਹੁਤ ਵੱਡਾ ਰੁਜ਼ਗਾਰ ਹੈ।