JALANDHAR WEATHER

ਦਿੱਲੀ ਅਤੇ ਅੰਮ੍ਰਿਤਸਰ ਲਈ ਉਡਾਣਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ ਮੰਗੋਲੀਆਈ ਏਅਰ ਕੈਰੀਅਰ - ਮੰਗੋਲੀਆਈ ਰਾਸ਼ਟਰਪਤੀ ਵਲੋਂ ਐਲਾਨ

ਨਵੀਂ ਦਿੱਲੀ, 14 ਅਕਤੂਬਰ - ਇਕ ਵੱਡੇ ਐਲਾਨ ਵਿਚ, ਮੰਗੋਲੀਆਈ ਰਾਸ਼ਟਰਪਤੀ ਖੁਰੇਲਸੁਖ ਉਖਨਾ ਨੇ ਕਿਹਾ ਕਿ ਮੰਗੋਲੀਆਈ ਏਅਰ ਕੈਰੀਅਰ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਲਈ ਉਡਾਣਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ, ਜੋ ਇਸ ਸਾਲ ਦੇ ਅੰਤ ਵਿਚ ਸ਼ੁਰੂ ਹੋਣਗੀਆਂ ਅਤੇ ਸੈਰ-ਸਪਾਟਾ ਅਤੇ ਵਪਾਰਕ ਖੇਤਰਾਂ ਨੂੰ ਹੁਲਾਰਾ ਦੇਣਗੀਆਂ।ਉਨ੍ਹਾਂ ਨੇ ਇਹ ਟਿੱਪਣੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤੀਆਂ।ਉਨ੍ਹਾਂ ਅੱਗੇ ਕਿਹਾ ਕਿ ਕਿਵੇਂ ਭਾਰਤ ਅਤੇ ਮੰਗੋਲੀਆ ਦੋਵੇਂ ਸੰਪਰਕ ਲਈ ਨਵੇਂ ਰਾਹਾਂ ਦੀ ਖੋਜ ਕਰਨ ਦੇ ਮਹੱਤਵ 'ਤੇ ਇੱਕੋ ਜਿਹੇ ਵਿਚਾਰ ਰੱਖਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ