ਸੀ.ਪੀ.ਆਈ. (ਐਮ.ਐਲ.) ਨੇ ਬਿਹਾਰ ਚੋਣਾਂ ਲਈ 18 ਉਮੀਦਵਾਰਾਂ ਦਾ ਕੀਤਾ ਐਲਾਨ

ਪਟਨਾ (ਬਿਹਾਰ) , 14 ਅਕਤੂਬਰ (ਏਐਨਆਈ): ਭਾਵੇਂ ਮਹਾਗੱਠਜੋੜ ਅਜੇ ਵੀ ਆਪਣੇ ਹਲਕੇ ਦੀਆਂ ਮੰਗਾਂ ਨਾਲ ਜੂਝ ਰਿਹਾ ਹੈ ਅਤੇ ਸੀਟਾਂ ਦੀ ਵੰਡ ਦਾ ਐਲਾਨ ਨਹੀਂ ਕੀਤਾ ਹੈ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ 18 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ। ਇਸ ਸੂਚੀ ਵਿਚ ਤਾਰੀ ਤੋਂ ਮਦਨ ਸਿੰਘ ਚੰਦਰਵੰਸ਼ੀ ਅਤੇ ਅਗਿਆਓਂ ਤੋਂ ਸ਼ਿਵਪ੍ਰਕਾਸ਼ ਰੰਜਨ ਸ਼ਾਮਿਲ ਹਨ।
ਸੂਚੀ ਵਿਚ ਹੋਰ ਨਾਂਅ ਕਯਾਮੁਦੀਨ ਅੰਸਾਰੀ (ਅਰਾਹ), ਅਜੀਤ ਕੁਮਾਰ ਸਿੰਘ ਉਰਫ਼ ਅਜੀਤ ਕੁਸ਼ਵਾਹਾ (ਡੁਮਰਾਓਂ), ਅਰੁਣ ਸਿੰਘ (ਕਰਕਤ), ਮਹਾਨੰਦ ਸਿੰਘ (ਅਰਵਾਲ), ਰਾਮਬਲੀ ਸਿੰਘ ਯਾਦਵ (ਘੋਸੀ), ਸੰਦੀਪ ਸੌਰਭ (ਪਾਲੀਗੰਜ), ਗੋਪਾਲ ਰਵੀਦਾਸ (ਫੁਲਵਾੜੀ), ਅਤੇ ਦਿਵਿਆ ਗੌਤਮ (ਦੀਘਾ) ਹਨ।
ਪਾਰਟੀ ਨੇ ਸੱਤਿਆਦੇਵ ਰਾਮ (ਦਰੌਂਧਾ), ਅਮਰਜੀਤ ਕੁਸ਼ਵਾਹਾ (ਜੀਰਦੀ), ਅਮਰਨਾਥ ਯਾਦਵ (ਡਰੌਲੀ), ਜਤਿੰਦਰ ਪਾਸਵਾਨ (ਭੋਰ), ਵੀਰੇਂਦਰ ਪ੍ਰਸਾਦ ਗੁਪਤਾ (ਸਿਕਤਾ), ਫੂਲਬਾਬੂ ਸਿੰਘ (ਵਾਰਿਸਾਨਗਰ), ਰਣਜੀਤ ਰਾਮ (ਕਲਿਆਣਪੁਰ) ਅਤੇ ਮਹਿਬੂਬ ਆਲਮ (ਬਲਰਾਮਪੁਰ) ਨੂੰ ਵੀ ਮੈਦਾਨ ਵਿਚ ਉਤਾਰਿਆ ਹੈ।