ਜੀਤਨ ਰਾਮ ਮਾਂਝੀ ਦੇ ਐੱਚ.ਏ.ਐੱਮ.(ਐੱਸ.) ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦਾ ਕੀਤਾ ਐਲਾਨ

ਪਟਨਾ (ਬਿਹਾਰ) , 14 ਅਕਤੂਬਰ (ਏਐਨਆਈ): ਹਿੰਦੁਸਤਾਨ ਅਵਾਮ ਮੋਰਚਾ (ਸੈਕੂਲਰ) ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ, ਜਿਨ੍ਹਾਂ ਵਿਚੋਂ 4 ਮੌਜੂਦਾ ਵਿਧਾਇਕ ਹਨ। ਐਲਾਨ ਕੀਤੀ ਸੂਚੀ ਅਨੁਸਾਰ ਮੌਜੂਦਾ ਵਿਧਾਇਕ ਦੀਪਾ ਕੁਮਾਰੀ ਇਮਾਮਗੰਜ ਸੀਟ ਤੋਂ ਚੋਣ ਲੜਨਗੇ, ਜਦੋਂ ਕਿ ਮੌਜੂਦਾ ਵਿਧਾਇਕ ਅਨਿਲ ਕੁਮਾਰ ਟਿਕਾਰੀ ਸੀਟ ਤੋਂ ਚੋਣ ਲੜਨਗੇ। ਮੌਜੂਦਾ ਵਿਧਾਇਕ ਜੋਤੀ ਦੇਵੀ ਬਾਰਾਚੱਟੀ ਤੋਂ ਚੋਣ ਲੜਨਗੇ ਅਤੇ ਮੌਜੂਦਾ ਵਿਧਾਇਕ ਪ੍ਰਫੁੱਲ ਕੁਮਾਰ ਮਾਂਝੀ ਸਿਕੰਦਰਾ ਸੀਟ ਤੋਂ ਚੋਣ ਲੜਨਗੇ।
ਐੱਚ.ਏ.ਐੱਮ.(ਐੱਸ.) ਨੇ ਅਤਰੀ ਵਿਧਾਨ ਸਭਾ ਹਲਕੇ ਤੋਂ ਰੋਮਿਤ ਕੁਮਾਰ ਨੂੰ ਮੈਦਾਨ ਵਿਚ ਉਤਾਰਿਆ ਹੈ ਜਦੋਂ ਕਿ ਲਾਲਨ ਰਾਮ ਨੂੰ ਕੁਟੁੰਬਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਵਰਤਮਾਨ ਵਿਚ ਕੁਟੁੰਬਾ ਸੀਟ ਬਿਹਾਰ ਕਾਂਗਰਸ ਦੇ ਮੁਖੀ ਰਾਜੇਸ਼ ਰਾਮ ਕੋਲ ਹੈ। ਐੱਚ.ਏ.ਐੱਮ.(ਐੱਸ.) ਦੇ ਨੇਤਾ ਜੀਤਨ ਰਾਮ ਮਾਂਝੀ ਨੇ ਐਕਸ 'ਤੇ ਇਕ ਪੋਸਟ ਵਿਚ ਸੂਚੀ ਦਾ ਐਲਾਨ ਕੀਤਾ ਅਤੇ ਇਸ ਨੂੰ ਕੈਪਸ਼ਨ ਦਿੱਤਾ, "ਤੁਹਾਡੀ ਜਿੱਤ ਹੋਵੇ (ਵਿਜੈ ਭਾਵ)।"