ਐਸ. ਡੀ. ਐਮ. ਭੁਲੱਥ ਡੈਵੀ ਗੋਇਲ ਵਲੋਂ ਵੋਟਰ ਸੂਚੀਆਂ ਦੇ ਮਿਲਾਨ ਸਬੰਧੀ ਸਮੂਹ ਸੁਪਰਵਾਈਜ਼ਰਾਂ ਨਾਲ ਮੀਟਿੰਗ

ਭੁਲੱਥ, 18 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਵਿਖੇ ਐਸ. ਡੀ. ਐਮ. ਡੈਵੀ ਗੋਇਲ ਵਲੋਂ ਮਾਣਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਭੁਲੱਥ ਦੇ ਸਮੂਹ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਐਸ. ਆਈ. ਆਰ. ਸਪੈਸ਼ਲ ਇਨਟੈਂਸਿਵ ਰਿਵੀਜ਼ਨ ਤਹਿਤ ਸਾਲ 2003 ਤੇ 2025 ਦੀਆਂ ਵੋਟਰ ਸੂਚੀਆਂ ਦੇ ਮਿਲਾਨ ਸਬੰਧੀ ਹਦਾਇਤਾਂ ਕੀਤੀਆਂ ਗਈਆਂ। ਇਸ ਮੌਕੇ ਐਸ. ਆਈ. ਆਰ. ਦੀ ਰਿਪੋਰਟ ਸਹੀ ਤੇ ਵਿਸਥਾਰ ਪੂਰਵਕ ਸਹੀ ਸਮੇਂ ਉਤੇ ਬਣਾਉਣ ਸਬੰਧੀ ਬੀ. ਐਲ. ਓਜ਼ ਨੂੰ ਵੀ ਹੁਕਮ ਜਾਰੀ ਕੀਤੇ ਗਏ। ਇਸ ਦੌਰਾਨ ਇਲੈਕਸ਼ਨ ਇੰਚਾਰਜ ਜਗਰੂਪ ਸਿੰਘ ਧਾਲੀਵਾਲ, ਆਪਰੇਟਰ ਓਂਕਾਰ ਸਿੰਘ, ਕਲਰਕ ਪਰਮਜੀਤ ਕੌਰ ਹਾਜ਼ਰ ਸਨ।