JALANDHAR WEATHER

ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਨੇੜਿਓਂ 25 ਕਿਲੋ ਡੋਡੇ ਪੋਸਤ ਸਮੇਤ ਮਹਿਲਾ ਕਾਬੂ

ਪਠਾਨਕੋਟ, 16 ਸਤੰਬਰ (ਸੰਧੂ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਦੇ ਸਬੰਧ ਵਿਚ ਜੀ. ਆਰ. ਪੀ. ਦੇ ਏ. ਐਸ. ਆਈ. ਗੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਮੁੱਖ ਅਫਸਰ ਥਾਣਾ ਦੀਆਂ ਹਦਾਇਤਾਂ ਉਤੇ ਰੇਲਵੇ ਸਟੇਸ਼ਨ ਪਠਾਨਕੋਟ ਕੈਂਟ ਵਿਖੇ ਪਲੇਟਫਾਰਮ ਨੰਬਰ 02/03 ਤੋਂ ਰੇਲਵੇ ਸਟੇਸ਼ਨ ਉਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕਰ ਰਹੇ ਸੀ। ਚੈਕਿੰਗ ਕਰਦੇ ਹੋਏ ਪੱਛਮ ਸਾਈਡ ਸਾਈਨ ਬੋਰਡ ਦੇ ਨੇੜੇ ਪੈਂਦੇ ਕੱਚੇ ਰਸਤੇ ਜੋ ਕਿ ਰੇਲਵੇ ਸਟੇਸ਼ਨ ਤੋਂ ਬਾਹਰ ਜੀ.ਟੀ. ਰੋਡ ਜੰਮੂ-ਜਲੰਧਰ ਵੱਲ ਜਾ ਰਹੇ ਸੀ ਤਾਂ ਇਕ ਔਰਤ ਫਾਟਕ ਨੰਬਰ ਐਸ. ਪੀ. ਐਲ.  148 ਦੇ ਨਜ਼ਦੀਕ ਬਣੇ ਕੱਚੇ ਰਸਤੇ ਨੇੜੇ ਸੀਮੈਂਟ ਦੇ ਰੇਲਵੇ ਸਲੀਪਰ ਕੋਲ ਆਪਣੇ ਨਾਲ 2 ਟਰਾਲੀਬੈਗ ਰੱਖ ਕੇ ਬੈਠੀ ਸੀ, ਜਿਸ ਦਾ ਨਾਮ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਵੀਰਪਾਲ ਕੌਰ ਵਾਸੀ ਪਿੰਡ ਕੋਠੇ ਬਰਡੇ ਵਾਲੇ ਮੁਕਤਸਰ ਸਾਹਿਬ ਦੱਸਿਆ। ਟਰਾਲੀਬੈਗਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਵਿਚੋਂ ਛੋਟੇ-ਛੋਟੇ ਟੁਕੜਿਆ ਵਿਚੋਂ 25 ਕਿਲੋ ਡੋਡੇ ਪੋਸਤ ਬਰਾਮਦ ਹੋਇਆ, ਜਿਸ ਉਤੇ ਮੁਕੱਦਮਾ ਦਰਜ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ