ਦੇਹਰਾਦੂਨ 'ਚ ਵਾਪਰੇ ਹਾਦਸੇ 'ਤੇ ਯੋਗੀ ਆਦਿੱਤਿਆਨਾਥ ਵਲੋਂ ਦੁੱਖ ਪ੍ਰਗਟ

ਨਵੀਂ ਦਿੱਲੀ, 16 ਸਤੰਬਰ-ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕੀਤਾ ਕਿ ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਵਿਚ ਟੌਂਸ ਨਦੀ ਵਿਚ ਵਾਪਰੇ ਮੰਦਭਾਗੇ ਹਾਦਸੇ ਵਿਚ ਜਾਨਾਂ ਦਾ ਨੁਕਸਾਨ ਬਹੁਤ ਹੀ ਦਿਲ ਤੋੜਨ ਵਾਲਾ ਹੈ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ। ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਘਟਨਾ ਵਿਚ ਜਾਨਾਂ ਗੁਆਉਣ ਵਾਲੇ ਉੱਤਰ ਪ੍ਰਦੇਸ਼ ਦੇ ਵਸਨੀਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਮ੍ਰਿਤਕ ਦੇਹ ਨੂੰ ਸਨਮਾਨ ਨਾਲ ਘਰ ਵਾਪਸ ਭੇਜਿਆ ਜਾਵੇ।