ਸੋਸ਼ਲ ਮੀਡੀਆ Influencer ਕਾਰਤਿਕ ਦੇ ਕਾਤਲਾਂ ਬਾਰੇ ਪੁਲਿਸ ਵਲੋਂ ਵੱਡੇ ਖੁਲਾਸੇ

ਚੰਡੀਗੜ੍ਹ, 16 ਸਤੰਬਰ-ਸੋਸ਼ਲ ਮੀਡੀਆ influencer ਕਾਰਤਿਕ ਬਗਨ ਦੇ ਕਤਲ ਦੇ ਤਿੰਨ ਦੋਸ਼ੀਆਂ ਦੀ ਗ੍ਰਿਫ਼ਤਾਰੀ 'ਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਨਾਲ ਸਬੰਧਿਤ ਅੱਠ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਉਹ ਕਾਰਤਿਕ ਨੂੰ ਜਾਣਦੇ ਸਨ ਅਤੇ ਉਹ ਅਕਸਰ ਉਸ ਨਾਲ ਬਹਿਸ ਕਰਦੇ ਰਹਿੰਦੇ ਸਨ। ਉਨ੍ਹਾਂ ਦਾ ਕਿਸੇ ਵੀ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਸੀ। ਸੈਮ, ਗੌਤਮ ਅਤੇ ਸਾਹਿਲ ਸਮੇਤ ਤਿੰਨ ਲੋਕਾਂ ਨੂੰ ਫੜ ਲਿਆ ਗਿਆ ਹੈ। ਮੁਲਜ਼ਮਾਂ ਤੋਂ ਇਕ .32 ਬੋਰ ਪਿਸਤੌਲ ਅਤੇ ਇਕ 12 ਬੋਰ ਦਾ ਦੇਸੀ ਹਥਿਆਰ ਬਰਾਮਦ ਕੀਤਾ ਗਿਆ ਹੈ। 4-5 ਹੋਰ ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।