ਬਲਾਕ ਮੱਖੂ ਦੇ ਵਾੜਾ ਕਾਲੀ ਰਾਉਣ ਧੁੱਸੀ ਬੰਨ੍ਹ ਦੀ ਸਥਿਤੀ ਨਾਜ਼ੁਕ

ਮੱਖੂ, 13 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਸਤਲੁਜ ਦਰਿਆ ਵਲੋਂ ਬਲਾਕ ਮੱਖੂ ਦੇ ਪਿੰਡ ਵਾੜਾ ਕਾਲੀ ਰਾਉਣ ਧੁੱਸੀ ਬੰਨ੍ਹ ਨੂੰ ਲੱਗੀ ਢਾਅ ਨਾਲ ਬੰਨ੍ਹ ਦੀ ਸਥਿਤੀ ਇਸ ਵੇਲੇ ਬਿਲਕੁਲ ਨਾਜ਼ੁਕ ਚੱਲ ਰਹੀ ਹੈ ਅਤੇ ਇਲਾਕਾ ਨਿਵਾਸੀਆਂ ਵਲੋਂ ਸਮਾਜ ਸੇਵੀ ਸੰਸਥਾਵਾਂ ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦ ਮਿੱਟੀ ਦੇ ਭਰੇ ਤੋੜੇ ਲੈ ਕੇ ਪਹੁੰਚਣ ਤਾਂ ਜੋ ਇਸ ਬੰਨ੍ਹ ਨੂੰ ਬਚਾਇਆ ਜਾ ਸਕੇ। ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਇਸ ਇਲਾਕੇ ਵਿਚ ਹੜ੍ਹ ਦੇ ਪਾਣੀ ਨਾਲ ਵੱਡੀ ਤਬਾਹੀ ਹੋ ਸਕਦੀ ਹੈ।