3 ਨੌਜਵਾਨ ਲੱਖਾਂ ਰੁਪਏ ਦੀ ਹਵਾਲਾ ਰਾਸ਼ੀ ਸਣੇ ਕਾਬੂ, ਜਾਂਚ ਜਾਰੀ

ਜਲੰਧਰ, 13 ਸਤੰਬਰ-ਜਲੰਧਰ ਦਿਹਾਤੀ ਦੀ ਗੁਰਾਇਆ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੁਬਈ ਤੋਂ ਚਲਦੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। 56.61 ਲੱਖ ਰੁਪਏ ਕੈਸ਼ ਬਰਾਮਦ ਕੀਤਾ ਹੈ। ਗੱਡੀ ਫਾਰਚੂਨਰ ਤੋਂ ਰਕਮ ਕਬਜ਼ੇ ਵਿਚ ਲੈ ਲਈ ਹੈ। 3 ਨੌਜਵਾਨ (ਹੁਸ਼ਿਆਰਪੁਰ ਜ਼ਿਲ੍ਹੇ ਦੇ) ਪੁਲਿਸ ਨੇ ਕਾਬੂ ਕੀਤੇ ਹਨ। ਰਕਮ ਥਾਮਸ ਸਾਲਵੀ (ਦੁਬਈ) ਵਲੋਂ ਭੇਜੀ ਗਈ ਸੀ। ਕੋਈ ਵੀ ਸਬੂਤ ਨਾ ਪੇਸ਼ ਕਰਨ ਕਾਰਨ ਰਕਮ ਜ਼ਬਤ ਕਰ ਲਈ ਗਈ ਹੈ। ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤਾ ਹੈ। ਪੁੱਛਗਿੱਛ ਜਾਰੀ ਹੈ।