ਇਜ਼ਰਾਈਲ ਅਤੇ ਭਾਰਤ ਦੋਵੇਂ, ਸੰਯੁਕਤ ਰਾਜ ਅਮਰੀਕਾ ਨਾਲ ਗੱਲਬਾਤ ਕਰ ਰਹੇ ਹਨ - ਇਜ਼ਰਾਈਲ ਦੇ ਵਿੱਤ ਮੰਤਰੀ

ਨਵੀਂ ਦਿੱਲੀ ,8 ਸਤੰਬਰ (ਏਐਨਆਈ): ਇਜ਼ਰਾਈਲ ਦੇ ਵਿੱਤ ਮੰਤਰੀ ਬੇਜ਼ਲੇਲ ਸਮੋਟਰਿਚ ਨੇ ਕਿਹਾ ਕਿ ਇਜ਼ਰਾਈਲ ਅਤੇ ਭਾਰਤ ਦੋਵੇਂ ਟੈਰਿਫ ਨਾਲ ਸੰਬੰਧਿਤ ਮੁੱਦਿਆਂ 'ਤੇ ਸੰਯੁਕਤ ਰਾਜ ਅਮਰੀਕਾ ਨਾਲ ਗੱਲਬਾਤ ਕਰ ਰਹੇ ਹਨ ਅਤੇ ਅਸੀਂ ਵਿਸ਼ਵਾਸ ਪ੍ਰਗਟ ਕਰਦੇ ਹਾਂ ਕਿ ਸਮਝੌਤੇ ਹੋ ਜਾਣਗੇ।
ਨਵੀਂ ਦਿੱਲੀ ਵਿਚ ਏਐਨਆਈ ਨਾਲ ਗੱਲ ਕਰਦੇ ਹੋਏ, ਇਜ਼ਰਾਈਲ ਦੇ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝੇਦਾਰੀ ਵਿਚ ਮਤਭੇਦ "ਠੀਕ" ਸਨ ਪਰ ਸੰਬੰਧਾਂ ਦੀ ਸਮੁੱਚੀ ਮਜ਼ਬੂਤੀ ਨੂੰ ਪ੍ਰਭਾਵਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸੰਬੰਧ ਕਈ ਸਾਲ ਪੁਰਾਣੇ ਹਨ। ਇਜ਼ਰਾਈਲ ਅਤੇ ਭਾਰਤ ਦੇ ਦੁਵੱਲੇ ਸੰਬੰਧ ਕਈ ਸਾਲ ਪੁਰਾਣੇ ਹਨ।