ਸੁਖਬੀਰ ਸਿੰਘ ਬਾਦਲ ਅੱਜ ਕਰਨਗੇ ਹੜ੍ਹ ਪ੍ਰਭਾਵਿਤ ਹਰੀਕੇ ਹਥਾੜ ਖੇਤਰ ਦਾ ਦੌਰਾ

ਹਰੀਕੇ ਪੱਤਣ, (ਤਰਨਤਾਰਨ), 9 ਸਤੰਬਰ (ਸੰਜੀਵ ਕੁੰਦਰਾ)- ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਹੜ੍ਹਾਂ ਕਾਰਨ ਤਹਿਸ ਨਹਿਸ ਹੋ ਗਿਆ। ਹੜ੍ਹ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਰੀਕੇ ਹਥਾੜ ਖੇਤਰ ਵਿਚ ਅੱਜ 9 ਸਤੰਬਰ ਨੂੰ ਸਵੇਰੇ 11:30 ਵਜੇ ਪੁੱਜ ਰਹੇ ਹਨ। ਜਾਣਕਾਰੀ ਅਨੁਸਾਰ ਉਹ ਕਰੀਬ 11:30 ਵਜੇ ਸਤਲੁਜ ਦਰਿਆ ਦੇ ਨਾਲ ਪੈਂਦੇ ਧੁੱਸੀ ਬੰਨ੍ਹ ਤੇ ਪਿੰਡ ਘੜੁੰਮ,ਉਸ ਤੋਂ ਬਾਅਦ ਕੁਤੀ ਵਾਲਾ,ਸਭਰਾ,ਕੋਟ ਬੁੱਢਾ,ਝੁੱਗੀਆਂ ਪੀਰ ਬਖਸ਼, ਰਾਧਲਕੇ, ਰਾਮ ਸਿੰਘ ਵਾਲਾ,ਰਸੂਲਪੁਰ ਅਤੇ ਮੁਠਿਆਂਵਾਲੀ ਬੰਨ੍ਹ ਦਾ ਦੋਰਾ ਕਰਨਗੇ । ਉਪਰੋਕਤ ਵਿਧਾਨ ਸਭਾ ਹਲਕਾ ਜੀਰਾ ਵਿਚ ਪੈਂਦੇ ਧੁੱਸੀ ਬੰਨ੍ਹ ਦਾ ਦੌਰਾ ਕਰਨਗੇ।