JALANDHAR WEATHER

ਉਪ ਰਾਸ਼ਟਰਪਤੀ ਚੋਣਾਂ: ਅਸੀਂ ਸਾਰੇ ਇਕ ਹਾਂ ਤੇ ਇਕ ਰਹਾਂਗੇ- ਸੀ.ਪੀ. ਰਾਧਾਕ੍ਰਿਸ਼ਨਨ

ਨਵੀਂ ਦਿੱਲੀ, 9 ਸਤੰਬਰ- ਦੇਸ਼ ਨੂੰ ਅੱਜ ਆਪਣਾ 15ਵਾਂ ਉਪ ਰਾਸ਼ਟਰਪਤੀ ਮਿਲੇਗਾ। ਐਨ.ਡੀ.ਏ. ਨੇ 68 ਸਾਲਾ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਨਾਮਜ਼ਦ ਕੀਤਾ ਹੈ ਜਦੋਂ ਕਿ ‘ਇੰਡੀਆ’ ਗਠਜੋੜ ਨੇ 79 ਸਾਲਾ ਬੀ. ਸੁਦਰਸ਼ਨ ਰੈਡੀ ਨੂੰ ਮੈਦਾਨ ਵਿਚ ਉਤਾਰਿਆ ਹੈ। ਕੁੱਲ 781 ਸੰਸਦ ਮੈਂਬਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਸਦ ਵਿਚ ਆਪਣੀਆਂ ਵੋਟਾਂ ਪਾਉਣਗੇ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ।


ਅੱਜ ਐਨ.ਡੀ.ਏ. ਦੇ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਸਵੇਰੇ ਲੋਧੀ ਰੋਡ ਇਲਾਕੇ ਵਿਚ ਸਥਿਤ ਸ੍ਰੀ ਰਾਮ ਮੰਦਰ ਵਿਚ ਪ੍ਰਾਰਥਨਾ ਕੀਤੀ ਅਤੇ ਆਸ਼ੀਰਵਾਦ ਲਿਆ। ਇਸ ਮੌਕੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਚੋਣਾਂ ਹੋ ਰਹੀਆਂ ਹਨ। ਇਹ ਭਾਰਤੀ ਰਾਸ਼ਟਰਵਾਦ ਲਈ ਇਕ ਵੱਡੀ ਜਿੱਤ ਹੋਣ ਜਾ ਰਹੀ ਹੈ। ਅਸੀਂ ਸਾਰੇ ਇਕ ਹਾਂ, ਅਸੀਂ ਇਕ ਰਹਾਂਗੇ ਅਤੇ ਅਸੀਂ ਚਾਹੁੰਦੇ ਹਾਂ ਕਿ ਭਾਰਤ ‘ਵਿਕਸਤ ਭਾਰਤ’ ਬਣੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ