ਐਸ.ਟੀ.ਪੀ. ਤੋਂ ਕਲੋਰੀਨ ਗੈਸ ਲੀਕ,ਫਾਇਰ ਬ੍ਰਿਗੇਡ ਦਾ ਇਕ ਕਰਮਚਾਰੀ ਬੇਹੋਸ਼

ਮੋਗਾ , 8 ਸਤੰਬਰ - ਸ਼ਹਿਰ ਦੇ ਰਾਜਿੰਦਰਾ ਅਸਟੇਟ, ਹਾਕਮ ਕਾ ਅਗਵਾੜ ਅਤੇ ਬੁੱਕਣ ਵਾਲਾ ਰੋਡ ਇਲਾਕੇ ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਤੋਂ ਕਲੋਰੀਨ ਗੈਸ ਲੀਕ ਹੋਣ ਕਾਰਨ ਲੋਕ ਬਦਬੂ ਤੋਂ ਪਰੇਸ਼ਾਨ ਹੋਣ ਲੱਗੇ।
ਗੈਸ ਲੀਕ ਹੋਣ ਦੇ ਪ੍ਰਭਾਵ ਨੂੰ ਘਟਾਉਂਦੇ ਹੋਏ, ਇਕ ਫਾਇਰ ਬ੍ਰਿਗੇਡ ਕਰਮਚਾਰੀ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਪਲਾਂਟ ਦੇ ਠੇਕੇਦਾਰ ਨੇ ਗ਼ਲਤ ਜਾਣਕਾਰੀ ਦਿੱਤੀ ਕਿ ਪੁਰਾਣੇ ਟੈਂਕ ਤੋਂ ਗੈਸ ਲੀਕ ਹੋ ਰਹੀ ਹੈ, ਜਦੋਂ ਕਿ ਮੁੱਖ ਟੈਂਕ ਤੋਂ ਗੈਸ ਲੀਕ ਹੋ ਰਹੀ ਹੈ।