ਪੁਲਸ ਮੁਕਾਬਲੇ ਵਿਚ ਇਕ ਜ਼ਖ਼ਮੀ
ਆਦਮਪੁਰ (ਜਲੰਧਰ), 6 ਸਤੰਬਰ (ਹਰਪ੍ਰੀਤ ਸਿੰਘ) - ਆਦਮਪੁਰ ਦੇ ਪਿੰਡ ਡਰੋਲੀ ਕਲਾਂ ਕਾਲਜ ਨਜ਼ਦੀਕ ਬਿਸਤ ਦੋਆਬ ਨਹਿਰ ਤੇ ਰਾਤ ਕਰੀਬ 10 ਵਜੇ ਸੀ.ਆਈ.ਏ. ਸਟਾਫ਼ ਅਤੇ ਆਦਮਪੁਰ ਪੁਲਸ ਨੇ ਰੂਟੀਨ ਚੈਕਿੰਗ ਦੌਰਾਨ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਦਵਿੰਦਰ ਸਿੰਘ ਬਾਜਾ ਹਾਲ ਵਾਸੀ ਡਮੁੰਡਾ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੰਗਲ ਠੰਢਲਾਂ ਪਿੰਡ ਦਾ ਵਸਨੀਕ ਹੈ 'ਤੇ ਕਈ ਮਾਮਲੇ, ਜਿਨ੍ਹਾਂ ਵਿਚੋਂ ਕਈ ਆਦਮਪੁਰ ਥਾਣੇ ਅੰਦਰ ਵੀ ਦਰਜ ਹਨ, ਨੇ ਅਚਾਨਕ ਪੁਲਸ 'ਤੇ ਗੋਲੀ ਚਲਾ ਦਿੱਤੀ ਜੋ ਕਿ ਪੁਲਸ ਦੀ ਗੱਡੀ ਦੇ ਸ਼ੀਸ਼ੇ ਵਿਚ ਜਾ ਲੱਗੀ।
ਜਵਾਬੀ ਫਾਇਰਿੰਗ ਵਿਚ ਉਕਤ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਪੁਲਸ ਵੱਲੋਂ ਉਸ ਨੂੰ ਕਾਬੂ ਕਰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।ਥਾਣਾ ਆਦਮਪੁਰ ਮੁਖੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਇਸ ਪਾਸੋਂ ਇਕ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।ਫਿਲਹਾਲ ਉਕਤ ਵਿਅਕਤੀ ਜੇਰੇ ਇਲਾਜ ਹੈ।