ਵਿਧਾਇਕ ਮਨਪ੍ਰੀਤ ਇਯਾਲੀ ਵਲੋਂ ਫੱਸਿਆਂ ਬੰਨ੍ਹ ਦੇ ਰਾਹਤ ਕਾਰਜਾਂ ਦਾ ਜਾਇਜ਼ਾ

ਮਾਛੀਵਾੜਾ ਸਾਹਿਬ, 6 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੇੜੇ ਫੱਸਿਆਂ ਵਿਖੇ ਚੱਲ ਰਹੇ ਰਾਹਤ ਕਾਰਜਾਂ ਦਾ ਹਲਕਾ ਮੁੱਲਾਂਪੁਰ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਬੈਨੀਪਾਲ, ਸੁਰਜੀਤ ਸਿੰਘ ਮਾਂਗਟ, ਸਰਪੰਚ ਮਨਜੀਤ ਸਿੰਘ ਇਰਾਕ, ਗਗਨਦੀਪ ਸਿੰਘ ਖੁਰਾਣਾ, ਸਹਿਰਾਬ ਸਿੰਘ ਬੈਨੀਪਾਲ, ਹਰਦੀਪ ਸਿੰਘ ਢਿੱਲੋਂ, ਮਨਮੋਹਣ ਸਿੰਘ ਚੱਕੀ, ਕੁਲਵਿੰਦਰ ਸਿੰਘ ਪਵਾਤ, ਜਥੇਦਾਰ ਮਨਮੋਹਣ ਸਿੰਘ, ਗੁਰਨਾਮ ਸਿੰਘ ਖਾਲਸਾ ਧਨੂੰਰ ਵੀ ਮੌਜੂਦ ਸਨ।
ਵਿਧਾਇਕ ਇਯਾਲੀ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕਿਹਾ ਕਿ ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਸੂਬੇ ਦੇ ਨੌਜਵਾਨਾਂ ਦਾ ਜੋਸ਼ ਦੇਖ ਕੇ ਬੜੀ ਖੁਸ਼ੀ ਹੋਈ ਕਿ ਲੋਕ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਕੜੇ ਹੀ ਟ੍ਰੈਕਟਰ, ਟਰਾਲੀਆਂ ਬੋਰੀਆਂ ਢੋਅ ਰਹੀਆਂ ਹਨ ਜਿਨ੍ਹਾਂ ਵਿਚ ਡੀਜ਼ਲ ਪਵਾਉਣ ਲਈ ਉਨ੍ਹਾਂ ਆਪਣੀ ਨੇਕ ਕਮਾਈ ’ਚੋਂ 2 ਲੱਖ ਰੁਪਏ ਦਿੱਤੇ।