JALANDHAR WEATHER

ਸ਼ੇਰਪੁਰ ਦੇ ਦਰਜਨਾਂ ਘਰਾਂ 'ਚ ਵੜਿਆ ਪਾਣੀ

ਸੰਗਰੂਰ, ਸ਼ੇਰਪੁਰ, 6 ਸਤੰਬਰ (ਮੇਘ ਰਾਜ ਜੋਸ਼ੀ)-ਮੰਡੀ ਰੋਡ ਸ਼ੇਰਪੁਰ ਵਿਖੇ ਆਏ ਤੇਜ਼ ਪਾਣੀ ਨੇ ਦਰਜਨਾਂ ਘਰਾਂ ਵਿਚ ਦਾਖ਼ਲ ਹੋ ਕੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਪ੍ਰਭਾਵ ਹੇਠ ਸੰਤ ਹਰਚੰਦ ਸਿੰਘ ਲੌਂਗੋਵਾਲ ਸਕੂਲ ਵੀ ਆਇਆ। ਰਾਤ ਸਮੇਂ ਆਏ ਪਾਣੀ ਕਾਰਨ ਕਰੀਬ 40 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਪੰਜ-ਛੇ ਘਰ ਲੋਕਾਂ ਨੂੰ ਖਾਲੀ ਕਰਨੇ ਪਏ। ਮਲਕੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਵਿਚ ਪਾਣੀ ਕਾਰਨ ਤਰੇੜਾਂ ਆ ਗਈਆਂ ਹਨ ਅਤੇ ਘਰ ਹੁਣ ਸਿਰਫ਼ ਥੰਮੀਆਂ ਦੇ ਸਹਾਰੇ ਖੜ੍ਹਾ ਹੈ। ਇਸ ਤੋਂ ਇਲਾਵਾ ਜਗਤਾਰ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਸੁਦਾਗਰ ਸਿੰਘ ਆਦਿ ਦੇ ਘਰਾਂ ਨੂੰ ਵੀ ਪਾਣੀ ਨੇ ਘੇਰ ਲਿਆ ਹੈ। ਚਾਰੇ ਪਾਸੇ ਸਿਰਫ਼ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪੰਚ ਦੇ ਪੁੱਤਰ ਮੱਤਾ ਸਿੰਘ ਨੇ ਦੱਸਿਆ ਕਿ ਇਹ ਪਾਣੀ ਕਾਤਰੋਂ ਵਾਲੀ ਸੜਕ ਟੁੱਟਣ ਕਰਕੇ ਆਇਆ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਤਰਥੱਲੀ ਮਚ ਗਈ ਹੈ। ਨਾਇਬ ਤਹਿਸੀਲਦਾਰ ਸ਼ੇਰਪੁਰ ਵਿਜੇ ਕੁਮਾਰ ਨੇ ਕਿਹਾ ਕਿ ਪਾਣੀ ਪਿੱਛੋਂ ਬੰਦ ਕਰਵਾ ਦਿੱਤਾ ਹੈ। ਸ਼ੇਰਪੁਰ ਦੇ ਇਲਾਕੇ ਵਿਚ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ