ਡੇਰਾ ਬਾਬਾ ਨਾਨਕ ਵਿਖੇ 2 ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਰਿਆਨਾ ਵਪਾਰੀ ਦੀ ਹੱਤਿਆ

ਡੇਰਾ ਬਾਬਾ ਨਾਨਕ , 19 ਅਗਸਤ (ਹੀਰਾ ਸਿੰਘ ਮਾਂਗਟ) - ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਅੱਜ ਦੇਰ ਰਾਤ 2 ਅਣਪਛਾਤਿਆਂ ਵਲੋਂ ਕਰਿਆਨਾ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਦੱਸਿਆ ਜਾ ਰਿਹਾ ਹੈ ਕਿ ਕਰਿਆਨਾ ਸਟੋਰ ਦਾ ਮਾਲਕ ਰਵੀ ਢਿੱਲੋਂ ਆਪਣੀ ਦੁਕਾਨ ਬੰਦ ਕਰਕੇ ਜਦ ਘਰ ਜਾ ਰਿਹਾ ਸੀ ਤਾਂ ਉਸ ਦੇ ਘਰ ਦੇ ਗੇਟ ਦੇ ਅੱਗੇ ਹੀ 2 ਅਣਪਛਾਤੇ ਵਿਅਕਤੀਆਂ ਵਲੋਂ ਉਸ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ , ਜਿਸ ਦੌਰਾਨ ਉਸ ਦੇ ਸਿਰ ਵਿਚ ਗੋਲੀਆਂ ਲੱਗੀਆਂ ਸਨ। ਇਸ ਦੌਰਾਨ ਰਵੀ ਕੁਮਾਰ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪਰਿਵਾਰ ਵਲੋਂ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਜਿੱਥੇ ਰਸਤੇ ਵਿਚ ਸੀ ਉਸ ਦੀ ਮੌਤ ਹੋ ਗਈ।
ਰਵੀ ਕੁਮਾਰ ਢਿੱਲੋਂ ਡੇਰਾ ਬਾਬਾ ਨਾਨਕ ਦੇ ਉੱਘੇ ਕਾਰੋਬਾਰੀ ਲੱਕੀ ਢਿੱਲੋਂ ਦਾ ਛੋਟਾ ਭਰਾ ਸੀ। ਮੌਕੇ 'ਤੇ ਪੁੱਜੀ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ।