ਮੋਨੋਰੇਲ ਤੋਂ ਯਾਤਰੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਜਾ ਰਿਹਾ

ਮਹਾਰਾਸ਼ਟਰ, 19 ਅਗਸਤ-ਬੀ.ਐਮ.ਸੀ. ਦੇ ਵਧੀਕ ਨਗਰ ਨਿਗਮ ਕਮਿਸ਼ਨਰ, ਅਮਿਤ ਸੈਣੀ ਨੇ ਕਿਹਾ ਕਿ ਅੱਗ ਬੁਝਾਊ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਬਚਾਅ ਕਾਰਜ ਵਿਚ ਲੱਗੀਆਂ ਹੋਈਆਂ ਹਨ। ਬਚਾਅ ਕਾਰਜ ਜਾਰੀ ਹੈ। ਮੁੰਬਈ ਦੇ ਮੈਸੂਰ ਕਾਲੋਨੀ ਸਟੇਸ਼ਨ ਨੇੜੇ ਫਸੇ ਮੋਨੋਰੇਲ ਤੋਂ ਯਾਤਰੀਆਂ ਨੂੰ ਬਚਾਇਆ ਗਿਆ ਹੈ ਤੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਬੀ.ਐਮ.ਸੀ., ਫਾਇਰ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਯਾਤਰੀਆਂ ਨੂੰ ਬਚਾਉਣ ਵਿਚ ਲੱਗੀਆਂ ਹੋਈਆਂ ਹਨ।
ਸੁਨੀਲ ਨਾਮ ਦੇ ਇਕ ਯਾਤਰੀ ਨੇ ਕਿਹਾ ਕਿ ਮੈਂ ਸ਼ਾਮ 5:30 ਵਜੇ ਤੋਂ ਟ੍ਰੇਨ ਵਿਚ ਸੀ। ਬਚਾਅ ਕਾਰਜ 1 ਘੰਟੇ ਬਾਅਦ ਸ਼ੁਰੂ ਹੋਇਆ। ਟ੍ਰੇਨ ਵਿਚ ਘੱਟੋ-ਘੱਟ 500 ਯਾਤਰੀ ਸਨ। ਇਹ ਟ੍ਰੇਨ 30 ਮਿੰਟਾਂ ਦੇ ਅੰਤਰਾਲ ਤੋਂ ਬਾਅਦ ਪਹੁੰਚੀ, ਇਸ ਲਈ ਪੂਰੀ ਟ੍ਰੇਨ ਯਾਤਰੀਆਂ ਨਾਲ ਭਰੀ ਹੋਈ ਸੀ।