ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਜਿੱਤੀ ਉਪ ਚੋਣ

ਕੈਲਗਰੀ, 19 ਅਗਸਤ (ਜਸਜੀਤ ਸਿੰਘ ਧਾਮੀ)- ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਉਪ ਚੋਣ ਜਿੱਤ ਲਈ ਹੈ। ਉਹ ਬੈਟਲ ਰੀਵਰ ਕਰੋਫੁੱਟ ਤੋ ਉਪ ਚੋਣ ਲੜੇ ਸਨ। ਉਨ੍ਹਾਂ ਵਿਰੁੱਧ 214 ਵੱਖ ਵੱਖ ਪਾਰਟੀਆਂ ਸਮੇਤ ਉਮੀਦਵਾਰ ਉਪ ਚੋਣ ਲੜ ਰਹੇ ਸਨ। ਪੀਅਰ ਪੋਲੀਵਰ ਨੇ ਹੁਣ ਤੱਕ ਤਕਰੀਬਨ 80.2 ਪ੍ਰਤੀਸ਼ਤ ਵੋਟਾਂ ਹਾਸਲ ਕੀਤੀਆਂ ਹਨ। ਸੰਸਦ ਮੈਂਬਰ ਜਸਰਾਜ ਸਿੰਘ ਹੱਲਣ, ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਅਤੇ ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ ਨੇ ਪਾਰਟੀ ਨੇਤਾ ਨੂੰ ਜਿੱਤ ਦੀ ਵਧਾਈ ਦਿੱਤੀ ਹੈ।