ਛੋਟੇ ਹਾਥੀ ਤੇ ਪੀ.ਆਰ.ਟੀ.ਸੀ. ਬੱਸ ਦੀ ਟੱਕਰ, ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਕੇ ’ਤੇ ਮੌਤ

ਕਪੂਰਥਲਾ, 19 ਅਗਸਤ (ਅਮਨਜੋਤ ਸਿੰਘ ਵਾਲੀਆ)- ਅੱਜ ਸਵੇਰ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਕਪੂਰਥਲਾ ਤੋਂ ਜਲੰਧਰ ਸਬਜ਼ੀ ਮੰਡੀ ਛੋਟੇ ਹਾਥੀ ’ਤੇ ਜਾ ਰਹੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਪੀ.ਆਰ.ਟੀ.ਸੀ. ਦੀ ਬਸ ਨਾਲ ਹੋਈ ਟੱਕਰ ਵਿਚ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸਾ ਇਨਾਂ ਭਿਆਨਕ ਸੀ ਕਿ ਛੋਟੇ ਹਾਥੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮ੍ਰਿਤਕ ਵਿਅਕਤੀਆਂ ਨੂੰ ਵੱਡੀ ਜੱਦੋ ਜਹਿਦ ਤੋਂ ਬਾਅਦ ਛੋਟੇ ਹਾਥੀ ਵਿਚੋਂ ਬਾਹਰ ਕੱਢਿਆ ਗਿਆ।
ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਡਰਾਈਵਰ ਰਾਕੇਸ਼ ਭਗਤ, ਨਿਖਲੇਸ਼ ਅਤੇ ਈਸ਼ਵਰ ਬਿੰਦ ਵਾਸੀ ਦੀਪ ਸਿੰਘ ਨਗਰ ਨੇੜੇ ਔਜਲਾ ਫਾਟਕ ਵਜੋਂ ਹੋਈ ਹੈ। ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਇਸ ਸੰਬੰਧੀ ਸੰਬੰਧਿਤ ਥਾਣੇ ਦੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।