ਤਪਾ ਵਿਖੇ ਐਸ.ਡੀ.ਐਮ ਸਿਮਰਪ੍ਰੀਤ ਕੌਰ ਨੇ ਲਹਿਰਾਇਆ ਕੌਮੀ ਝੰਡਾ

ਤਪਾ ਮੰਡੀ (ਬਰਨਾਲਾ), 15 ਅਗਸਤ (ਪ੍ਰਵੀਨ ਗਰਗ) - ਸਬ ਡਿਵੀਜ਼ਨ ਪੱਧਰ ਦਾ 79ਵਾਂ ਆਜ਼ਾਦੀ ਦਿਹਾੜਾ ਤਪਾ ਤਾਜੋ ਰੋਡ 'ਤੇ ਸਥਿਤ ਬਾਹਰਲੀ ਅਨਾਜ ਮੰਡੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਜਿਥੇ ਉਪ ਮੰਡਲ ਮੈਜਿਸਟਰੇਟ ਮੈਡਮ ਸਿਮਰਪ੍ਰੀਤ ਕੌਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਉਪਰੰਤ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਸਕੂਲੀ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ।