ਹੰਡਿਆਇਆ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

ਹੰਡਿਆਇਆ/ਬਰਨਾਲਾ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਦਫਤਰ ਹੰਡਿਆਇਆ ਵਿਖੇ ਦੇਸ਼ ਦਾ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆl ਕੌਮੀ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਬੀਬੀ ਸਰਬਜੀਤ ਕੌਰ ਤੇ ਮੀਤ ਪ੍ਰਧਾਨ ਮਹਿੰਦਰ ਕੌਰ ਸਿੱਧੂ ਨੇ ਸਾਂਝੇ ਤੌਰ ਉਤੇ ਨਿਭਾਈ l ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆl ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਵਿਚ ਜਵਾਨਾਂ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ l
ਬੱਚਿਆਂ ਨੂੰ ਪ੍ਰਧਾਨ ਸਰਬਜੀਤ ਕੌਰ, ਮਹਿੰਦਰ ਕੌਰ ਤੇ ਸਮੂਹ ਐਮ. ਸੀਜ਼ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾl ਉਨ੍ਹਾਂ ਸਮੂਹ ਕਸਬਾ ਨਿਵਾਸੀਆਂ ਨੂੰ ਵਧਾਈ ਦਿੱਤੀ ਤੇ ਲੱਡੂ ਵੰਡੇ l ਇਸ ਮੌਕੇ ਗੁਰਮੀਤ ਸਿੰਘ, ਬਸਾਵਾ ਸਿੰਘ ਭਰੀ, ਕੁਲਦੀਪ ਸਿੰਘ ਤਾਜਪੁਰੀਆ, ਵੀਰਪਾਲ ਕੌਰ, ਰੂਪੀ ਕੌਰ, ਬਲਵੀਰ ਸਿੰਘ ਸਾਰੇ ਐਮ. ਸੀ., ਨਿਰੰਜਨ ਸਿੰਘ, ਅਵਤਾਰ ਸਿੰਘ ਸੋਨੀ, ਜਗਸੀਰ ਖਾਨ ਨੋਨੀ, ਏ. ਐਸ. ਆਈ. ਬੂਟਾ ਸਿੰਘ, ਵਰਿੰਦਰਪਾਲ ਸਿੰਘ, ਨਾਇਬ ਸਿੰਘ, ਕਮਲਦੀਪ ਸਿੰਘ, ਅਵਤਾਰ ਸਿੰਘ ਕਾਲੇਕੇ, ਸੁਮੇਸਵਰ ਸਿੰਗਲਾ, ਨਰਿੰਦਰ ਰਾਣਾ, ਸੁਰਿੰਦਰ ਕੋਟੀਆ, ਪ੍ਰਧਾਨ ਵਿਜੇ ਕੁਮਾਰ, ਮਦਨ ਲਾਲ ਆਦਿ ਸਮੇਤ ਸਟਾਫ ਹਾਜ਼ਰ ਸੀl