ਆਜ਼ਾਦੀ ਦਿਵਸ ਮੌਕੇ ਨਗਰ ਕੌਂਸਲ ਲੌਂਗੋਵਾਲ ਵਲੋਂ ਨਵਦੀਪ ਕੌਰ ਦਾ ਕੀਤਾ ਸਨਮਾਨ

ਲੌਂਗੋਵਾਲ, 15 ਅਗਸਤ (ਸ.ਸ.ਖੰਨਾ, ਵਿਨੋਦ)-ਅੱਜ ਆਜ਼ਾਦੀ ਦਿਵਸ ਮੌਕੇ ਜਿਥੇ ਨਗਰ ਕੌਂਸਲ ਦਫ਼ਤਰ ਲੌਂਗੋਵਾਲ ਵਿਖੇ ਪਰਮਿੰਦਰ ਕੌਰ ਬਰਾੜ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ, ਉਥੇ ਹੀ ਕਈ ਹੋਣਹਾਰ ਵੱਖ-ਵੱਖ ਵਿਭਾਗਾਂ ਵਿਚ ਅਹੁਦਿਆਂ ਉਤੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਮੁਲਜ਼ਮਾਂ ਦਾ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਅਤੇ ਸਮੂਹ ਕੌਂਸਲਰਾਂ ਵਲੋਂ ਨਵਦੀਪ ਕੌਰ ਦਾ ਟਰਾਫੀ ਅਤੇ ਲੋਈ ਦੇ ਕੇ ਵਿਸ਼ੇਸ਼ ਤੌਰ ਉਤੇ ਸਨਮਾਨ ਕੀਤਾ ਗਿਆ। ਨਗਰ ਕੌਂਸਲ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਤੁਹਾਡੀਆਂ ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ। ਜੇਕਰ ਵੇਖਿਆ ਜਾਵੇ ਤਾਂ ਕੁੜੀਆਂ ਵਿਦਿਅਕ ਖੇਤਰ ਵਿਚ ਸਭ ਤੋਂ ਮੋਹਰੀ ਹਨ। ਭਾਵੇਂ ਕਿ ਉਹ ਵਿਦਿਅਕ ਖੇਤਰ ਹੋਵੇ ਜਾਂ ਰਾਜਨੀਤੀ ਦਾ ਖੇਤਰ ਹੋਵੇ, ਜਿਸ ਵਿਚ ਔਰਤਾਂ ਨੇ ਭਾਰਤ ਅੰਦਰ ਪਹਿਲਕਦਮੀ ਕੀਤੀ।