ਸਿੱਖਿਆ ਵਿਭਾਗ ਨੇ ਅਧਿਆਪਕ ਵਰਗ ਲਈ ਮੁੜ ਸ਼ੁਰੂ ਕੀਤੀ ਸਟੇਸ਼ਨ ਚੁਆਇਸ ਦੀ ਪ੍ਰਕਿਰਿਆ

ਫਿਰੋਜ਼ਪੁਰ, 15 ਅਗਸਤ (ਕੁਲਬੀਰ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਪਹਿਲਾਂ ਬਦਲੀਆਂ ਲਈ ਸਟੇਸ਼ਨ ਚੁਆਇਸ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਭਰਪੂਰ ਗ਼ਲਤੀਆਂ ਸਨ, ਜਿਸ ਸਬੰਧੀ ਜੀ. ਟੀ. ਯੂ. ਜਥੇਬੰਦੀ ਵਲੋਂ ਸਵਾਲ ਚੁੱਕੇ ਗਏ ਸਨ। ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਦੇ ਜਥੇਬੰਧਕ ਸਕੱਤਰ ਬਲਵਿੰਦਰ ਸਿੰਘ ਭੁੱਟੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੁਆਇਸ ਵਿਚ ਜੋ ਸਟੇਸ਼ਨ ਖਾਲੀ ਵਿਖਾਏ ਜਾ ਰਹੇ ਸਨ, ਉਨ੍ਹਾਂ ਵਿਚ ਅਨੇਕਾਂ ਗਲਤੀਆਂ ਸਨ ਕਿਉਂਕਿ ਕੁਝ ਸਟੇਸ਼ਨ ਖਾਲੀ ਹੀ ਨਹੀਂ ਸਨ ਤੇ ਕੁਝ ਪੋਸਟਾਂ ਬਣਦੀਆਂ ਹੀ ਨਹੀਂ ਸਨ। ਇਸ ਉਤੇ ਜਥੇਬੰਦੀ ਵਲੋਂ ਆਵਾਜ਼ ਚੁੱਕੀ ਗਈ ਸੀ, ਜਿਸ ਦੇ ਚਲਦਿਆਂ ਅੱਜ ਸਿੱਖਿਆ ਵਿਭਾਗ ਵਲੋਂ ਦੁਬਾਰਾ ਤੋਂ ਸਟੇਸ਼ਨ ਚੁਆਇਸ ਖੋਲ੍ਹੀ ਗਈ ਹੈ ਤੇ ਹੁਣ ਖਾਲੀ ਸਟੇਸ਼ਨ ਦੀ ਲਿਸਟ ਸਹੀ ਹੈ।