JALANDHAR WEATHER

ਅਟਾਰੀ ਸਰਹੱਦ 'ਤੇ ਬੀਐਸਐਫ ਦੇ ਡੀਆਈਜੀ ਵਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ

ਅਟਾਰੀ, (ਅੰਮ੍ਰਿਤਸਰ) 15 ਅਗਸਤ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ) - ਭਾਰਤ ਦੀ ਅਟਾਰੀ ਸਰਹੱਦ 'ਤੇ ਦੇਸ਼ ਦੀ ਸੁਰੱਖਿਆ ਲਈ ਦਿਨ ਰਾਤ ਡਿਊਟੀ ਕਰ ਰਹੀ ਬੀਐਸਐਫ ਦਾ ਹੌਸਲਾ ਬੁਲੰਦ ਕਰਦਿਆਂ ਆਜ਼ਾਦੀ ਦਿਵਸ ਮੌਕੇ ਰੱਖੇ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਬੀਐਸਐਫ ਅੰਮ੍ਰਿਤਸਰ ਸੈਕਟਰ ਦੇ ਡੀਆਈਜੀ ਐਸ ਐਸ ਚੰਡਾਲ ਨੇ ਤਿਰੰਗਾ ਝੰਡਾ ਲਹਿਰਾ ਕੇ ਬੀਐਸਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਤੋਂ ਪਹਿਲਾਂ ਅਟਾਰੀ ਸਰਹੱਦ ਪਹੁੰਚਣ 'ਤੇ ਡੀਆਈਜੀ ਬੀਐਸਐਫ ਅੰਮ੍ਰਿਤਸਰ ਸੈਕਟਰ ਦਾ ਬੀਐਸਐਫ ਦੇ ਜਵਾਨਾਂ ਵਲੋਂ ਗਾਰਡ ਆਫ ਆਨਰ ਨਾਲ ਨਿਘਾ ਸਵਾਗਤ ਕੀਤਾ ਗਿਆ । ਇਸ ਮੌਕੇ ਬੀਐਸਐਫ ਦੇ ਡੀਆਈਜੀ ਐਸਐਸ ਚੰਡੇਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਸਰਹੱਦ 'ਤੇ ਤਾਇਨਾਤ ਬੀਐਸਐਫ 'ਤੇ ਮਾਣ ਹੈ ਜੋ ਕਿ ਬੀਐਸਐਫ ਦੇ ਜਵਾਨ ਦੂਰ ਦੁਰਾਡੇ ਹਜ਼ਾਰਾਂ ਕਿਲੋਮੀਟਰ ਘਰਾਂ ਤੋਂ ਦੂਰ ਆਪਣੇ ਪਰਿਵਾਰਾਂ ਬੱਚਿਆਂ ਨੂੰ ਛੱਡ ਕੇ ਦਿਨ ਰਾਤ ਭਾਰਤ ਦੀ ਸਰਹੱਦ 'ਤੇ ਡਿਊਟੀ ਕਰਦੇ ਹੋਏ ਦੇਸ਼ ਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ । ਇਸ ਮੌਕੇ ਡੀਆਈਜੀ ਅੰਮ੍ਰਿਤਸਰ ਬੀਐਸਐਫ ਨੇ ਅਟਾਰੀ ਸਰਹੱਦ 'ਤੇ ਡਿਊਟੀ ਨਿਭਾਉਣ ਵਾਲੇ ਬੀਐਸਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਫਲਾਂ ਦੀ ਟੋਕਰੀ ਤੇ ਮਠਿਆਈ ਦੇ ਕੇ ਨਿਵਾਜਿਆ। ਇਸ ਮੌਕੇ 168 ਬਟਾਲੀਅਨ ਦੇ ਕਮਾਂਡਰ ਵਿਸ਼ਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਐਸਐਫ ਦੇ ਜਵਾਨ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ