JALANDHAR WEATHER

ਆਈਸੀਪੀ ਅਟਾਰੀ ਸਰਹੱਦ 'ਤੇ ਐਲਪੀਏਆਈ ਚੇਅਰਮੈਨ ਵਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ

ਅਟਾਰੀ (ਅੰਮ੍ਰਿਤਸਰ), 15 ਅਗਸਤ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ) - ਭਾਰਤ ਪਾਕਿਸਤਾਨ ਦਰਮਿਆਨ ਖੁੱਲ੍ਹੇ ਵਪਾਰ ਲਈ 2012 ਵਿਚ ਭਾਰਤ ਸਰਕਾਰ ਦੇ ਵਿਭਾਗ ਐਲਪੀਏਆਈ ਵਲੋਂ ਬਣਾਈ ਗਈ ਉਸ ਸਮੇਂ ਦੀ ਪਹਿਲੀ ਆਈਸੀਪੀ ਅਟਾਰੀ ਸਰਹੱਦ 'ਤੇ ਅੱਜ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਐਲਪੀਏਆਈ ਦੇ ਚੇਅਰਮੈਨ ਜੈਅੰਤ ਸਿੰਘ ਵਲੋਂ ਕੌਮੀ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਚੇਅਰਮੈਨ ਐਲਪੀਏਆਈ ਅਤੇ ਅੰਡਰ ਸੈਕਟਰੀ ਭੁਪਿੰਦਰ ਸਿੰਘ ਰਾਵਤ ਜੋ ਕਿ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਅਟਾਰੀ ਸਰਹੱਦ 'ਤੇ ਪੁੱਜੇ ਸਨ, ਦਾ ਆਈਸੀਪੀ ਅਟਾਰੀ ਸਰਹੱਦ ਪਹੁੰਚਣ 'ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਆਈਸੀਪੀ ਦੇ ਮੈਨੇਜਰ ਸੂਰਜ ਭਾਨ ਹਾਂਡਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਆਈਸੀਪੀ ਅਟਾਰੀ ਸਰਹੱਦ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸਕੂਲਾਂ-ਕਾਲਜਾਂ, ਸਿਆਸੀ-ਗੈਰ ਸਿਆਸੀ, ਸਮਾਜ ਸੇਵੀ ਆਗੂਆਂ, ਪੁਲਿਸ ਕਰਮੀਆਂ, ਕਸਟਮ ਅਤੇ ਬੀਐਸਐਫ ਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਆਏ ਹੋਏ ਮਹਿਮਾਨਾਂ ਦਾ ਦਿਲ ਜਿੱਤਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ