JALANDHAR WEATHER

ਸ਼ੁਭਮਨ ਗਿੱਲ ਬਣੇ ਆਈ.ਸੀ.ਸੀ. 'ਪਲੇਅਰ ਆਫ਼ ਦਾ ਮੰਥ'

ਦੁਬਈ, 12 ਅਗਸਤ (ਏਜੰਸੀ)-ਟੀਮ ਇੰਡੀਆ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਆਈ.ਸੀ.ਸੀ. ਵੱਲੋਂ ਜੁਲਾਈ 'ਪਲੇਅਰ ਆਫ ਦਿ ਮੰਥ' ਦਾ ਪੁਰਸਕਾਰ ਦਿੱਤਾ ਗਿਆ | ਉਸਨੇ ਇਸ ਦੌੜ 'ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਤੇ ਦੱਖਣੀ ਅਫਰੀਕਾ ਦੇ ਆਲਰਾਊਾਡਰ ਵਿਆਨ ਮਲਡਰ ਨੂੰ ਪਿੱਛੇ ਛੱਡ ਦਿੱਤਾ | ਸ਼ੁਭਮਨ ਨੇ ਜੂਨ ਤੇ ਅਗਸਤ ਦੇ ਵਿਚਕਾਰ ਇੰਗਲੈਂਡ 'ਚ ਖੇਡੀ ਗਈ ਐਂਡਰਸਨ-ਤੇਂਦੁਲਕਰ ਟਰਾਫੀ 'ਚ 4 ਸੈਂਕੜੇ ਲਗਾਏ | ਸ਼ੁਭਮਨ ਨੇ ਜੁਲਾਈ 'ਚ 567 ਦੌੜਾਂ ਬਣਾਈਆਂ | ਜੁਲਾਈ 'ਚ, 25 ਸਾਲਾ ਸ਼ੁਭਮਨ ਨੇ 3 ਟੈਸਟਾਂ 'ਚ 94.50 ਦੀ ਅÏਸਤ ਨਾਲ 567 ਦੌੜਾਂ ਬਣਾਈਆਂ | ਇਨ੍ਹਾਂ 'ਚ ਇਕ ਦੋਹਰਾ ਸੈਂਕੜਾ ਤੇ 2 ਸੈਂਕੜੇ ਸ਼ਾਮਲ ਸਨ | ਉਸਨੇ ਅਗਸਤ 'ਚ ਲੜੀ 'ਚ ਇਕ ਸੈਂਕੜਾ ਲਗਾਇਆ, ਇਸ ਲਈ ਇਸਨੂੰ ਜੁਲਾਈ ਦੇ ਸਕੋਰ 'ਚ ਸ਼ਾਮਲ ਨਹੀਂ ਕੀਤਾ ਗਿਆ | ਗਿੱਲ ਨੂੰ ਚੌਥੀ ਵਾਰ ਆਈ.ਸੀ.ਸੀ. ਪਲੇਅਰ ਆਫ ਦਿ ਮੰਥ ਦਾ ਪੁਰਸਕਾਰ ਮਿਲਿਆ | ਇਸ ਸੰਬੰਧੀ ਸ਼ੁਭਮਨ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ | ਇਸ ਵਾਰ ਇਸ ਪੁਰਸਕਾਰ ਦੀ ਮਹੱਤਤਾ ਬਹੁਤ ਜ਼ਿਆਦਾ ਹੈ, ਕਿਉਂਕਿ ਇਹ ਟੈਸਟ ਕਪਤਾਨ ਵਜੋਂ ਮੇਰੀ ਪਹਿਲੀ ਲੜੀ 'ਚ ਮੇਰੇ ਪ੍ਰਦਰਸ਼ਨ ਲਈ ਪ੍ਰਾਪਤ ਹੋਇਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ