JALANDHAR WEATHER

ਜੇਮੀ ਵੈਨਡਨਬਰਗ ਬਣੀ 'ਮਿਸ ਯੂਨੀਵਰਸ ਕੈਨੇਡਾ 2025'

ਐਬਟਸਫੋਰਡ, 12 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵਿੰਡਸਰ ਦੇ ਕ੍ਰਿਸਲਰ ਥੀਏਟਰ ਵਿਖੇ ਹੋਏ ਲੜਕੀਆਂ ਦੇ ਸੁੰਦਰਤਾ ਮੁਕਾਬਲੇ 'ਚ ਲੈਥਬਰਿੱਜ ਦੀ ਜੰਮਪਲ 5 ਫੁੱਟ 9 ਇੰਚ ਲੰਮੀ 28 ਸਾਲਾ ਜੇਮੀ ਵੈਨਡਨਬਰਗ 'ਮਿਸ ਯੂਨੀਵਰਸ ਕੈਨੇਡਾ 2025' ਚੁਣੀ ਗਈ ਹੈ | ਇਨ੍ਹਾਂ ਸੁੰਦਰਤਾ ਮੁਕਾਬਲੇ 'ਚ ਕੈਨੇਡਾ ਭਰ 'ਚੋਂ 71 ਲੜਕੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ 3 ਪੰਜਾਬਣਾਂ ਵੀ ਸ਼ਾਮਿਲ ਸਨ | ਕਿੱਤੇ ਵਜੋਂ ਫਜੀਸ਼ੀਅਨ ਤੇ ਮਾਨਸਿਕ ਸਿਹਤ ਦੀ ਐਡਵੋਕੇਟ ਡਾ. ਕਰਮਨ ਬਰਾੜ ਫਸਟ ਰਨਰ ਅੱਪ ਚੁਣੀ ਗਈ ਹੈ | ਜਦਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਬਿਲਗਾ ਨਾਲ ਸੰਬੰਧਿਤ ਅਮਨਪ੍ਰੀਤ ਕੌਰ ਮਠਾੜੂ ਤੇ ਪਿ੍ਅੰਕਾ ਥਿੰਦ ਫਾਈਨਲਿਸਟ ਚੁਣੀਆਂ ਗਈਆਂ ਹਨ | ਅੰਤਰਰਾਸ਼ਟਰੀ ਮਾਡਲ ਤੇ ਅਭਿਨੇਤਰੀ ਜੇਮੀ ਵੈਨਡਨਬਰਗ ਨੇ ਯੂਨੀਵਰਸਿਟੀ ਆਫ਼ ਲੈਥਬਰਿੱਜ ਤੋਂ ਫ਼ਿਲਾਸਫੀ ਦੀ ਡਿਗਰੀ ਕੀਤੀ ਹੋਈ ਹੈ ਤੇ ਉਹ ਨੌਜਵਾਨਾਂ ਨੂੰ ਲਿੰਗ ਆਧਾਰਤ ਹਿੰਸਾ ਦੇ ਖ਼ਿਲਾਫ਼ ਜਾਗਰੂਕ ਕਰਦੀ ਹੈ | 2024 ਦੀ ਮਿਸ ਯੂਨੀਵਰਸ ਕੈਨੇਡਾ ਐਸ਼ਲੀ ਕਾਲਿੰਗਬੁਲ ਨੇ ਜੇਮੀ ਵੈਨਡਨਬਰਗ ਨੂੰ 'ਮਿਸ ਯੂਨੀਵਰਸ 2025' ਦਾ ਮੁਕਟ ਪਹਿਨਾਇਆ | ਜੇਮੀ ਵੈਨਡਨਬਰਗ ਨਵੰਬਰ 'ਚ ਥਾਈਲੈਂਡ ਵਿਖੇ ਹੋ ਰਹੇ ਅੰਤਰਰਾਸ਼ਟਰੀ ਮਿਸ ਯੂਨੀਵਰਸ ਔਰਤਾਂ ਦੇ ਸੁੰਦਰਤਾ ਮੁਕਾਬਲਿਆਂ ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰੇਗੀ | ਇਸ ਮੌਕੇ ਮਿਸ ਯੂਨੀਵਰਸ ਕੈਨੇਡਾ ਦੇ ਪ੍ਰਬੰਧਕਾਂ ਵਲੋਂ 'ਕੈਨੇਡੀਅਨ ਮੈਂਟਲ ਹੈਲਥ' ਐਸੋਸੀਏਸ਼ਨ ਨੂੰ ਇਕ ਲੱਖ 10 ਹਜ਼ਾਰ ਡਾਲਰ ਦਾ ਦਾਨ ਵੀ ਦਿੱਤਾ ਗਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ