JALANDHAR WEATHER

ਨਵਾਂਸ਼ਹਿਰ ਠੇਕੇ 'ਤੇ ਗ੍ਰਨੇਡ ਸੁੱਟਣ ਵਾਲਿਆਂ ਦਾ ਐਨਕਾਊਂਟਰ, 3 ਕਾਬੂ

ਨਵਾਂਸ਼ਹਿਰ/ਘੁੰਮਣਾਂ, 12 ਅਗਸਤ (ਜਸਬੀਰ ਸਿੰਘ ਨੂਰਪੁਰ, ਮਹਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਦੀ ਪਿੰਡ ਮੁੰਨਾ ਅਤੇ ਫਰਾਲਾ ਲਾਗੇ ਗੈਂਗਸਟਰ ਨਾਲ ਮੁਠਭੇੜ ਹੋਈ। ਗੈਂਗਸਟਰ ਨੇ ਪੁਲਿਸ ’ਤੇ ਗੋਲੀ ਚਲਾਈ ਅਤੇ ਜਵਾਬੀ ਕਾਰਵਾਈ ’ਚ ਪੁਲਿਸ ਨੇ ਗੋਲੀ ਚਲਾਈ ਜੋ ਸੋਨੂੰ ਕਾਲਾ ਸੰਘਿਆ ਦੇ ਲੱਤ ’ਚ ਲੱਗੀ। ਉਸ ਤੋਂ ਪਿਸਤੌਲ ਅਤੇ ਗ੍ਰਨੇਡ ਵੀ ਬਰਾਮਦ ਕੀਤਾ ਗਿਆ। ਕੁਝ ਦਿਨ ਪਹਿਲਾਂ ਇਨ੍ਹਾਂ ਨੇ ਨਵਾਂਸ਼ਹਿਰ ਬੱਸ ਅੱਡੇ ਲਾਗੇ ਸ਼ਰਾਬ ਦੇ ਠੇਕੇ ’ਤੇ ਗ੍ਰਨੇਡ ਸੁੱਟਿਆ ਸੀ, ਜਿਸ ਦੀ ਜ਼ਿੰਮੇਵਾਰੀ ਇਕ ਅੱਤਵਾਦੀ ਸੰਗਠਨ ਦੇ ਨਾਮ ਹੇਠ ਇਨ੍ਹਾਂ ਵਲੋਂ ਲਈ ਗਈ ਸੀ। ਪੁਲਿਸ ਨੇ ਸੋਨੂੰ ਕਾਲਾ ਸੰਘਿਆ, ਰੀਤਿਕਾ ਜੈਪੁਰ ਅਤੇ ਤਿੰਨ ਹੋਰਾਂ ਨੂੰ ਕਾਬੂ ਕੀਤਾ ਹੈ, ਜਿਸ ’ਚ ਸੋਨੂੰ ਕਾਲਾ ਸੰਘਿਆ ਨੂੰ ਨਿਸ਼ਾਨਦੇਹੀ ’ਤੇ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਪਿੰਡ ਮੁੰਨਾ ਨੇੜੇ ਫਰਾਲਾ ਰੋਡ ’ਤੇ ਗੱਡੀ ਵਿਚੋਂ ਉਤਰ ਕੇ ਨਿਸ਼ਾਨਦੇਹੀ ਸਥਾਨ ਤੋਂ ਪਿਸਤੌਲ ਚੁੱਕ ਕੇ ਪੁਲਿਸ ਪਾਰਟੀ ’ਤੇ ਦੋ ਫਾਇਰ ਕੀਤੇ, ਜਿਸ ਦੇ ਜਵਾਬ ਵਿਚ ਪੁਲਿਸ ਨੇ ਦੋ ਫਾਇਰ ਕੀਤੇ ਤੇ ਗੈਂਗਸਟਰ ਸੋਨੂੰ ਕਾਲਾ ਸੰਘਿਆ ਜ਼ਖ਼ਮੀ ਹੋ ਗਿਆ। ਜ਼ਿਲ੍ਹਾ ਪੁਲਿਸ ਮੁਖੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮੁਲਜ਼ਮ 7 ਅਤੇ 8 ਅਗਸਤ ਨੂੰ ਨਵਾਂਸ਼ਹਿਰ ਠੇਕੇ ’ਤੇ ਸੁੱਟੇ ਗਏ ਗ੍ਰਨੇਡ ’ਚ ਲੋੜੀਂਦੇ ਸਨ।

ਇਨ੍ਹਾਂ ਨੂੰ ਪਾਕਿਸਤਾਨ ’ਚ ਬੈਠੇ ਅੱਤਵਾਦੀ ਹਰਿੰਦਰ ਰਿੰਦਾ ਸਮਰਥਨ ਕਰ ਰਿਹਾ ਹੈ। ਰੀਤਿਕਾ ਗੈਂਗਸਟਰ ਨੂੰ ਜੈਪੁਰ ਤੋਂ ਕਾਬੂ ਕੀਤਾ ਗਿਆ। ਇਸ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਇਸ ਮੌਕੇ ਸਰਬਜੀਤ ਸਿੰਘ ਬਾਹੀਆ ਐਸ. ਪੀ. ਨਵਾਂਸ਼ਹਿਰ, ਹਰਜੀਤ ਸਿੰਘ ਰੰਧਾਵਾ ਡੀ. ਐਸ. ਪੀ. ਬੰਗਾ ਵੀ ਪੁੱਜੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ