JALANDHAR WEATHER

ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ਸੁਰੱਖਿਅਤ ਕੀਤੇ, ਲੈਂਡ ਪੂਲਿੰਗ ਸਕੀਮ ਲਈ ਵਾਪਸ - ਅੰਮ੍ਰਿਤਪਾਲ ਸਿੰਘ

ਜਲੰਧਰ, 12 ਅਗਸਤ-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸਨੂੰ ਲੋਕ-ਕੇਂਦਰਿਤ ਅਤੇ ਇਤਿਹਾਸਕ ਕਦਮ ਕਰਾਰ ਦਿੱਤਾ, ਜੋ ਕਿ ਪੰਜਾਬ ਦੇ ਕਿਸਾਨਾਂ ਦੀ ਇੱਜ਼ਤ, ਹੱਕ ਅਤੇ ਰੋਜ਼ੀ-ਰੋਟੀ ਦੀ ਪੂਰੀ ਰੱਖਿਆ ਕਰਦਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹੀ ਮਾਨ ਸਰਕਾਰ ਅਤੇ ਪਿਛਲੀਆਂ ਕਿਸਾਨ ਵਿਰੋਧੀ ਸਰਕਾਰਾਂ ਵਿਚ ਅਸਲ ਫ਼ਰਕ ਹੈ। ਪੁਰਾਣੀਆਂ ਸਰਕਾਰਾਂ ਜ਼ਮੀਨ ਮਾਫ਼ੀਆ ਅਤੇ ਵੱਡੇ ਕਾਰਪੋਰੇਟ ਬਿਲਡਰਾਂ ਅੱਗੇ ਝੁਕਦੀਆਂ ਸਨ ਪਰ ਸਾਡੀ ਸਰਕਾਰ ਲੋਕਾਂ ਦੀ ਆਵਾਜ਼ ਸੁਣਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪੱਕੇ ਫ਼ੈਸਲੇ ਲੈਂਦੀ ਹੈ।

ਉਨ੍ਹਾਂ ਕਿਹਾ ਕਿ ਇਸ ਸਕੀਮ ਦੀ ਵਾਪਸੀ ਨਾਲ ਸਪੱਸ਼ਟ ਸੁਨੇਹਾ ਗਿਆ ਹੈ ਕਿ ਵਿਕਾਸ ਦੇ ਨਾਂਅ ’ਤੇ ਕਿਸਾਨਾਂ ਦੀ ਜ਼ਮੀਨ ਲੁੱਟਣ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਕੋਈ ਵੀ ਕਿਸਾਨ ਆਪਣੀ ਜ਼ਮੀਨ ਦਾ ਇਕ ਇੰਚ ਵੀ ਜ਼ਬਰਦਸਤੀ ਨਹੀਂ ਦੇਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਲੋਕਾਂ ਦਾ ਹੈ, ਨਾ ਕਿ ਕੁਝ ਗਿਣਤੀ ਦੇ ਭ੍ਰਿਸ਼ਟ ਲਾਭਖੋਰੀਆਂ ਦਾ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਪੰਜਾਬ ਦਾ ਹਰ ਵਿਕਾਸ ਪਾਰਦਰਸ਼ਤਾ, ਇਨਸਾਫ਼ ਅਤੇ ਸਾਰੇ ਹਿੱਸੇਦਾਰਾਂ ਦੀ ਰਜ਼ਾਮੰਦੀ ਦੇ ਆਧਾਰ ’ਤੇ ਹੋਵੇਗਾ ਤਾਂ ਜੋ ਕਿਸਾਨ ਸੂਬੇ ਦੀ ਤਰੱਕੀ ਦੇ ਕੇਂਦਰ ਵਿਚ ਰਹਿਣ। ਇਹ ਫ਼ੈਸਲਾ ਕਿਸਾਨਾਂ ਦੀ ਜਿੱਤ ਹੈ। ਉਨ੍ਹਾਂ ਲੋਕਾਂ ਲਈ ਕਰਾਰੀ ਹਾਰ ਹੈ ਜੋ ਲੁੱਟ ’ਤੇ ਫਲ-ਫੁੱਲ ਰਹੇ ਸਨ ਅਤੇ ਇਹ ਐਲਾਨ ਹੈ ਕਿ ਹੁਣ ਪੰਜਾਬ ਦੇ ਸਰੋਤ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਨਹੀਂ ਵੇਚੇ ਜਾਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ