ਉੱਤਰਕਾਸ਼ੀ 'ਚ ਬੱਦਲ ਫਟਣ ਨਾਲ ਆਏ ਹੜ੍ਹ, ਪਿੰਡਾਂ 'ਚ ਮਚੀ ਤਬਾਹੀ

ਨਵੀਂ ਦਿੱਲੀ, 5 ਅਗਸਤ-ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਏ ਹਨ, ਜਿਸ ਨਾਲ ਧਾਰਲੀ ਦੇ ਉੱਚੇ ਪਿੰਡਾਂ ਵਿਚ ਤਬਾਹੀ ਮਚ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, 20-30 ਵਰਗ ਕਿਲੋਮੀਟਰ ਖੇਤਰ ਵਿਚ ਤੇਜ਼ ਹਵਾਵਾਂ ਅਤੇ ਬਿਜਲੀ ਦੇ ਨਾਲ 100 ਮਿਲੀਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਦਰ ਨਾਲ ਮੀਂਹ ਪੈਣਾ ਬੱਦਲ ਫਟਣਾ ਕਿਹਾ ਜਾਂਦਾ ਹੈ। ਇਹ ਘਟਨਾਵਾਂ ਆਮ ਤੌਰ 'ਤੇ ਮਾਨਸੂਨ ਦੇ ਮੌਸਮ ਦੌਰਾਨ ਹੁੰਦੀਆਂ ਹਨ।