JALANDHAR WEATHER

ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ - ਉੱਤਰਕਾਸ਼ੀ ਐਸ.ਪੀ. ਸਰਿਤਾ ਡੋਵਾਲ

ਚਮੋਲੀ (ਉੱਤਰਾਖੰਡ), 5 ਅਗਸਤ-ਬਦਰੀਨਾਥ ਰਾਸ਼ਟਰੀ ਰਾਜਮਾਰਗ (NH-58) 'ਤੇ ਪਾਗਲਨਾਲਾ ਅਤੇ ਭਾਨੇਰਪਾਣੀ ਨੇੜੇ ਮਲਬੇ ਕਾਰਨ ਸੜਕ ਬੰਦ ਹੋ ਗਈ ਹੈ। ਮਲਬਾ ਹਟਾਉਣ ਅਤੇ ਸੜਕ ਨੂੰ ਸੁਚਾਰੂ ਬਣਾਉਣ ਦਾ ਕੰਮ ਜਾਰੀ ਹੈ। ਚਮੋਲੀ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ ਉੱਤਰਕਾਸ਼ੀ ਵਿਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ।

ਉੱਤਰਕਾਸ਼ੀ ਦੀ ਐਸ.ਪੀ. ਸਰਿਤਾ ਡੋਵਾਲ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਸਥਾਨਕ ਪੁਲਿਸ, ਐਸ.ਡੀ.ਆਰ.ਐਫ., ਆਈ.ਟੀ.ਬੀ.ਪੀ. ਅਤੇ ਭਾਰਤੀ ਫੌਜ ਦੇ ਰਾਜਪੂਤ ਰਾਈਫਲਜ਼ ਦੇ ਜਵਾਨ ਮੌਕੇ 'ਤੇ ਮੌਜੂਦ ਹਨ ਕਿਉਂਕਿ ਰਸਤੇ ਵਿਚ ਇਕ ਹੋਰ ਜ਼ਮੀਨ ਖਿਸਕਣ ਦੀ ਘਟਨਾ ਹੈ। ਸਾਡੀਆਂ ਕੁਝ ਟੀਮਾਂ ਉਥੇ ਫਸੀਆਂ ਹੋਈਆਂ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ