JALANDHAR WEATHER

ਮੁੱਖ ਸੜਕ ’ਤੇ ਭਿੜ ਰਹੇ ਅਵਾਰਾ ਪਸ਼ੂਆਂ ਨੂੰ ਸਾਈਡ ’ਤੇ ਕਰਦੇ ਨੌਜਵਾਨ ਵਿਚ ਵੱਜਾ ਵਾਹਨ, ਹੋਈ ਮੌਤ

ਭਵਾਨੀਗੜ੍ਹ, (ਸੰਗਰੂਰ) 28 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਮੁੱਖ ਮਾਰਗ ’ਤੇ ਆਪਸ ’ਚ ਭਿੜ ਰਹੇ ਅਵਾਰਾ ਪਸ਼ੂਆਂ ਨੂੰ ਸਾਈਡ ’ਤੇ ਕਰਦੇ ਇਕ ਨੌਜਵਾਨ ਨੂੰ ਕਿਸੇ ਵਾਹਨ ਵਲੋਂ ਫੇਟ ਮਾਰ ਦੇਣ ਕਾਰਨ ਨੌਜਵਾਨ ਅਤੇ 3 ਪਸ਼ੂਆਂ ਦੀ ਮੌਤ ਹੋ ਜਾਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੁੱਖ ਮਾਰਗ ’ਤੇ ਗਰਮੀ ਦੇ ਸਤਾਏ ਪਸ਼ੂ ਮੁੱਖ ਸੜਕ ’ਤੇ ਬੈਠੇ ਸਨ, ਮੁੱਖ ਮਾਰਗ ਦੀਆਂ ਲਾਈਟਾਂ ਨਾ ਚਲਦੀਆਂ ਹੋਣ ਕਾਰਨ ਸਵੇਰੇ ਕਰੀਬ 4 ਵਜੇ ਸੈਰ ਲਈ ਨਿਕਲਿਆਂ ਮ੍ਰਿਤਕ ਪ੍ਰਵਾਸੀ ਮਜ਼ਦੂਰ ਰਣਜੀਤ ਰਾਏ ਪੁੱਤਰ ਬਹਾਦਰ ਰਾਏ ਜਦੋਂ ਮੁੱਖ ਸੜਕ ’ਤੇ ਆਇਆ ਤਾਂ ਲੋਕਾਂ ਦੇ ਦੱਸਣ ਅਨੁਸਾਰ ਉਥੇ ਪਸ਼ੂ ਭਿੜ ਰਹੇ ਸਨ, ਉਹ ਪਸ਼ੂਆਂ ਨੂੰ ਸਾਈਡ ’ਤੇ ਕਰਨ ਲੱਗਿਆ ਤਾਂ ਤੇਜ਼ ਰਫ਼ਤਾਰ ਆਏ ਕਿਸੇ ਵਾਹਨ ਨੇ ਉਸ ਨੂੰ ਫੇਟ ਮਾਰ ਕੇ ਪਸ਼ੂਆਂ ਵਿਚ ਟੱਕਰ ਮਾਰ ਦਿੱਤੀ, ਜਿਸ ਵਿਚ ਰਣਜੀਤ ਰਾਏ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਹਾਦਸੇ ਵਿਚ 3 ਪਸ਼ੂਆਂ ਦੀ ਵੀ ਮੌਤ ਹੋ ਗਈ। ਇਸ ਸੰਬੰਧੀ ਸਹਾਇਕ ਸਬ ਇੰਸਪੈਕਟਰ ਜਸਵੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸਾ ਕਰਨ ਉਪਰੰਤ ਵਾਹਨ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ