ਹਥਿਆਰਬੰਦ ਬਲਾਂ ਪ੍ਰਤੀ ਨਾਕਾਰਾਤਮਕਤਾ ਕਾਂਗਰਸ ਦਾ ਪੁਰਾਣਾ ਰਵੱਈਆ ਰਿਹਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 29 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਕਿਹਾ ਕਿ ਕੱਲ੍ਹ ਸਾਡੇ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਮਹਾਦੇਵ ਕਰਕੇ ਪਹਿਲਗਾਮ ਦੇ ਹਮਲਾਵਰਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਦਾ ਵਿਰੋਧ ਕਰਨਾ, ਹਥਿਆਰਬੰਦ ਬਲਾਂ ਪ੍ਰਤੀ ਨਾਕਾਰਾਤਮਕਤਾ ਕਾਂਗਰਸ ਦਾ ਪੁਰਾਣਾ ਰਵੱਈਆ ਰਿਹਾ ਹੈ। ਪਾਕਿਸਤਾਨ ਦੇ ਸਾਰੇ ਬਿਆਨਾਂ ਅਤੇ ਇਥੇ ਸਾਡਾ ਵਿਰੋਧ ਕਰਨ ਵਾਲਿਆਂ ਦੇ ਬਿਆਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿਓ। ਦੇਸ਼ ਹੈਰਾਨ ਹੈ ਕਿ ਕਾਂਗਰਸ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਹ ਸਬੂਤ ਮੰਗਣ ਦੀ ਹਿੰਮਤ ਕਰਦੇ ਹਨ ਕਿ ਪਹਿਲਗਾਮ ਹਮਲਾਵਰ ਪਾਕਿਸਤਾਨ ਤੋਂ ਸਨ।
ਕੱਲ੍ਹ ਲੋਕ ਸਭਾ ਵਿਚ ਕਾਂਗਰਸ ਸੰਸਦ ਮੈਂਬਰ ਪ੍ਰਣੀਤੀ ਸ਼ਿੰਦੇ ਦੀ ਹੁਣ ਹਟਾਈ ਗਈ ਟਿੱਪਣੀ 'ਤੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਗਿਆ ਸੀ ਕਿ ਆਪ੍ਰੇਸ਼ਨ ਸੰਧੂਰ ਇਕ 'ਤਮਾਸ਼ਾ' ਸੀ। ਇਹ ਅੱਤਵਾਦੀਆਂ ਦੁਆਰਾ ਮਾਰੇ ਗਏ 26 ਲੋਕਾਂ ਦੇ ਜ਼ਖ਼ਮਾਂ 'ਤੇ ਤੇਜ਼ਾਬ ਪਾਉਣ ਵਾਂਗ ਹੈ।