JALANDHAR WEATHER

ਜਗੇੜਾ ਨਹਿਰ ਹਾਦਸਾ : ਪਿੰਡ ਮਾਣਕਹੇੜੀ ਵਿਖੇ ਇਕੱਠੀਆਂ 8 ਦੇਹਾਂ ਬਲੀਆਂ

ਮਾਲੇਰਕੋਟਲਾ, ਸੰਦੌੜ 29 ਜੁਲਾਈ (ਮਨਜਿੰਦਰ ਸਿੰਘ ਸਰੌਦ, ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ)-ਬੀਤੇ ਦਿਨੀਂ ਨੈਣਾ ਦੇਵੀ ਤੋਂ ਨਤਮਸਤਕ ਹੋ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਜਗੇੜਾ ਨਹਿਰ ਦੇ ਵਿਚ ਡਿੱਗਣ ਕਾਰਨ ਪਿੰਡ ਮਾਣਕਹੇੜੀ ਦੇ 8 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।

ਹਾਦਸੇ ਦਾ ਸ਼ਿਕਾਰ ਹੋਏ ਸ਼ਰਧਾਲੂਆਂ ਵਿਚ 3 ਮਾਸੂਮ ਬੱਚਿਆਂ ਤੋਂ ਇਲਾਵਾ 4 ਮਹਿਲਾਵਾਂ ਵੀ ਸ਼ਾਮਿਲ ਹਨ। ਲੁਧਿਆਣਾ ਵਿਖੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਪਿੰਡ ਮਾਣਕਹੇੜੀ ਦੇ ਸ਼ਮਸ਼ਾਨਘਾਟ ਵਿਖੇ ਅਗਨ ਭੇਟ ਕੀਤਾ ਗਿਆ, ਜਿਸ ਵੇਲੇ ਪਿੰਡ ਮਾਣਕਹੇੜੀ ਦੇ ਸ਼ਮਸ਼ਾਨਘਾਟ ਅੰਦਰ ਇਕੱਠੇ 8 ਮ੍ਰਿਤਕ ਦੇਹਾਂ ਦੇ ਸਿਵੇ ਬਲ ਰਹੇ ਸੀ ਤਾਂ ਉਸ ਨੂੰ ਵੇਖ ਕੇ ਹਰ ਅੱਖ ਨਮ ਸੀ। ਪਿੰਡ ਅੰਦਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਜਿਹੜੇ 2 ਪਰਿਵਾਰਾਂ ਦੇ 6 ਜੀਅ ਇਸ ਹਾਦਸੇ ਵਿਚ ਸਦਾ ਲਈ ਪਰਿਵਾਰ ਤੋਂ ਵਿਛੜ ਗਏ, ਉਨ੍ਹਾਂ ਪਰਿਵਾਰਾਂ ਲਈ ਇਹ ਘੜੀ ਅਸਹਿ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ