JALANDHAR WEATHER

ਹਥਿਆਰਬੰਦ ਲੁਟੇਰਿਆਂ ਵਲੋਂ ਮੋਟਰਸਾਈਕਲ ਚਾਲਕ ਨੂੰ ਲੁੱਟਣ ਦੀ ਕੋਸ਼ਿਸ਼, ਰੌਲਾ ਪੈਣ 'ਤੇ ਭੱਜੇ ਲੁਟੇਰੇ

ਖਮਾਣੋਂ, 29 ਜੁਲਾਈ (ਮਨਮੋਹਣ ਸਿੰਘ ਕਲੇਰ)-ਮੰਗਲਵਾਰ ਨੂੰ ਮੁੱਖ ਮਾਰਗ ‘ਤੇ ਹਥਿਆਰਬੰਦ ਤਿੰਨ ਕਾਰ ਸਵਾਰ ਲੁਟੇਰਿਆਂ ਵਲੋਂ ਇਕ ਨੌਜਵਾਨ ਮੋਟਰਸਾਈਕਲ ਚਾਲਕ ਨੂੰ ਘੇਰਨ ਦੀ ਅਸਫਲ ਕੋਸ਼ਿਸ਼ ਕੀਤੀ, ਜਿਸ ਨੇ ਆਪਣੇ ਬਚਾਅ ਲਈ ਰੌਲਾ ਪਾਉਂਦੇ ਹੋਏ ਪਿੰਡ ਜਟਾਣਾ ਉੱਚਾ ਵਿਖੇ ਪਹੁੰਚਣ ‘ਤੇ ਲੁਟੇਰਿਆਂ ਦੀ ਇਕ ਨਾ ਚੱਲਣ ਦਿੱਤੀ। ਜਾਣਕਾਰੀ ਦਿੰਦਿਆਂ ਸੂਰਜ ਨਾਮਕ ਨੌਜਵਾਨ ਜੋ ਕਿ ਫਾਜ਼ਿਲਕਾ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਜ਼ਮੈਟੋ ਕੰਪਨੀ ‘ਚ ਕੰਮ ਕਰਦਾ ਹੈ। ਅੱਜ ਸਵੇਰੇ ਉਹ ਚੰਡੀਗੜ੍ਹ ਤੋਂ ਆਪਣੇ ਸ਼ਹਿਰ ਫਾਜ਼ਿਲਕਾ ਦੇ ਪਿੰਡ ਮੌਜਮ ਲਈ ਮੋਟਰਸਾਈਕਲ ‘ਤੇ ਨਿਕਲਿਆ ਤਾਂ ਕਰੀਬ ਸਵਾ ਛੇ ਵਜੇ ਉਹ ਲੁਧਿਆਣਾ ਖਰੜ ਮੁੱਖ ਮਾਰਗ ‘ਤੇ ਪਿੰਡ ਜਟਾਣਾ ਨੀਵਾਂ ਦੀ ਹੱਦ ‘ਤੇ ਆ ਰਿਹਾ ਸੀ ਤਾਂ ਪਿੱਛੋਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਰੋਕਣ ਲਈ ਆਪਣੀ ਕਾਰ ਉਸ ਦੇ ਮੋਟਰਸਾਈਕਲ ਅੱਗੇ ਲਗਾਈ। ਉਸ ਨੂੰ ਧਮਕਾ ਕੇ ਰੁਕਣ ਲਈ ਕਿਹਾ ਪਰ ਉਸ ਨੇ ਆਪਣਾ ਮੋਟਰਸਾਈਕਲ ਭਜਾ ਲਿਆ। ਇਸ ਦੌਰਾਨ ਉਹ ਮੇਰੇ ਮੋਟਰਸਾਈਕਲ ਅੱਗੇ ਆਪਣੀ ਕਾਰ ਲਗਾਉਂਦੇ ਰਹੇ ਅਤੇ ਮੈਂ ਉਨ੍ਹਾਂ ਤੋਂ ਬਚਦਾ ਹੋਇਆ ਰੌਲਾ ਪਾਉਂਦਾ ਪਿੰਡ ਜਟਾਣਾ ਉੱਚਾ ਵਿਖੇ ਗੁਰਦੁਆਰਾ ਸਾਹਿਬ ਨਜ਼ਦੀਕ ਆ ਗਿਆ। ਇਸ ਸਮੇਂ ਮੇਰਾ ਰੌਲਾ ਸੁਣ ਕੇ ਪਿੰਡ ਦੇ ਲੋਕ ਆਪਣੇ ਘਰਾਂ ਜਾਂ ਕੋਈ ਜਿਹੜਾ ਸੜਕ ਨਜ਼ਦੀਕ ਸੀ, ਇਕਦਮ ਸੜਕ ਵੱਲ ਆਉਣ ਕਰਕੇ ਲੁਟੇਰੇ ਉੁਸ ਨੂੰ ਛੱਡ ਅੱਗੇ ਸਮਰਾਲਾ ਵੱਲ ਫਰਾਰ ਹੋ ਗਏ।

ਉਸ ਨੇ ਦੱਸਿਆ ਕਿ ਉਸ ਕੋਲ ਇਕ ਮੋਬਾਇਲ ਅਤੇ ਨਕਦੀ ਸੀ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਪਿੰਡ ਜਟਾਣਾ ਉੱਚਾ ਅਤੇ ਜਟਾਣਾ ਨੀਵਾਂ ਦੇ ਇਲਾਕੇ ‘ਚ ਰਾਤ ਸਮੇਂ ਕਈ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਦੀ ਮੁੱਖ ਵਜ੍ਹਾ ਪੁਲਿਸ ਮੁਲਾਜ਼ਮਾਂ ਦੀ ਥਾਣਾ ਖਮਾਣੋਂ ਅੰਦਰ ਵੱਡੀ ਨਫਰੀ ਦੀ ਘਾਟ ਹੈ, ਜਿਸ ਦਾ ਲੁਟੇਰਾ ਗਰੋਹ ਫਾਇਦਾ ਚੁੱਕ ਰਿਹਾ ਹੈ। ਲੋਕਾਂ ਨੇ ਥਾਣਾ ਖਮਾਣੋਂ ‘ਚ ਪੁਲਿਸ ਮੁਲਾਜ਼ਮਾਂ ਦੀ ਨਫਰੀ ਵਧਾਏ ਜਾਣ ਦੀ ਮੰਗ ਕੀਤੀ। ਥਾਣਾ ਖਮਾਣੋਂ ਦੇ ਮੁੱਖ ਮੁਨਸ਼ੀ ਭੁਪਿੰਦਰ ਸਿੰਘ ਅਨੁਸਾਰ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ