JALANDHAR WEATHER

ਪੰਜਾਬ ਵਿਚ ਲੋੜ ਤੋਂ ਵੱਧ ਯੂਰੀਆ ਦੀ ਵਿਕਰੀ ’ਤੇ ਭਾਰਤ ਸਰਕਾਰ ਨੇ ਲਿਆ ਨੋਟਿਸ

ਚੰਡੀਗੜ੍ਹ/ਸੰਗਰੂਰ, 29 ਜੁਲਾਈ- ਪੰਜਾਬ ਵਿਚ ਯੂਰੀਆ ਖਾਦ ਦੀ ਲੋੜ ਤੋਂ ਵੱਧ ਹੋ ਰਹੀ ਵਿਕਰੀ ਨੂੰ ਲੈ ਕੇ ਭਾਰਤ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਕੇਂਦਰੀ ਕੈਮੀਕਲ ਤੇ ਫਰਟੀਲਾਈਜ਼ਰ ਵਿਭਾਗ ਵਲੋਂ ਪੰਜਾਬ ਨੂੰ 2324 ਰਿਟੇਲਰਾਂ ਦੀ ਇਕ ਲਿਸਟ ਭੇਜੀ ਗਈ ਹੈ ਅਤੇ ਨਾਲ ਹੀ ਪ੍ਰਮੁੱਖ 10 ਯੂਰੀਆ ਰਿਟੇਲਰਾਂ ਦੀ ਵਧੀਕ ਵਿਕਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਖਾਦ ਵੇਚੀ ਹੈ। ਕੇਂਦਰ ਨੇ 1 ਅਪ੍ਰੈਲ ਤੋਂ 20 ਜੁਲਾਈ 2025 ਤੱਕ ਦੇ ਪੀ.ਓ.ਐਸ. ਡਾਟਾ ਦੀ ਜਾਂਚ ਮੰਗੀ ਹੈ ਅਤੇ 5 ਅਗਸਤ ਤੱਕ ਰਿਪੋਰਟ ਤਲਬ ਕੀਤੀ ਹੈ।

ਇਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਤੁਰੰਤ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਤੇ ਅੱਜ ਪੂਰੇ ਪੰਜਾਬ ਵਿਚ ਵੱਡੇ ਪੱਧਰ ’ਤੇ ਇਸ ਸੰਬੰਧੀ ਚੈਕਿੰਗ ਕੀਤੀ ਜਾ ਰਹੀ ਹੈ। ਸੰਗਰੂਰ ਜ਼ਿਲ੍ਹੇ ’ਚ ਵੀ ਇਹ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ, ਜਿੱਥੇ ਲਗਭਗ 260 ਯੂਰੀਆ ਰਿਟੇਲਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਦੁਕਾਨਾਂ ਤੋਂ ਸਟਾਕ, ਵਿਕਰੀ ਦੇ ਬਿੱਲ ਅਤੇ ਕਿਸਾਨਾਂ ਦੀ ਲਿਸਟ ਇਕੱਠੀ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ