JALANDHAR WEATHER

ਗੁਜਰਾਤ ਦਾ ਸੂਰਤ ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਜਿੱਥੇ ਇਲੈਕਟ੍ਰਿਕ ਬੱਸਾਂ

ਸੂਰਤ (ਗੁਜਰਾਤ), 25 ਜੁਲਾਈ - ਸੂਰਤ ਸ਼ਹਿਰ ਹਰੀ ਆਵਾਜਾਈ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਦੇ ਸਭ ਤੋਂ ਲੰਬੇ 108 ਕਿਲੋਮੀਟਰ ਬੀ. ਆਰ. ਟੀ. ਐਸ. ਕੋਰੀਡੋਰ 'ਤੇ ਰੋਜ਼ਾਨਾ 450 ਤੋਂ ਵੱਧ ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ। 2021 ਤੋਂ, ਇਹ ਬੱਸਾਂ ਯਾਤਰਾ ਦਾ ਇਕ ਸਾਫ਼, ਸੁਰੱਖਿਅਤ ਅਤੇ ਭਰੋਸੇਮੰਦ ਸਾਧਨ ਬਣ ਗਈਆਂ ਹਨ। ਡੀਜ਼ਲ ਬੱਸਾਂ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਕੇਂਦਰ ਸਰਕਾਰ ਦੀ ਐੱਫ.ਏ.ਐੱਮ.ਈ. ਯੋਜਨਾ ਤਹਿਤ 600 ਹੋਰ ਇਲੈਕਟ੍ਰਿਕ ਬੱਸਾਂ ਜੋੜੀਆਂ ਜਾ ਰਹੀਆਂ ਹਨ।

ਸ਼ਹਿਰ ਵਿਚ ਯਾਤਰੀਆਂ ਦੀ ਸਹੂਲਤ ਲਈ ਪਹਿਲਾਂ ਹੀ 168 ਵਿਸ਼ੇਸ਼ ਸਟੇਸ਼ਨਾਂ ਦੀ ਵਿਵਸਥਾ ਹੈ। ਸੂਰਤ ਦੇ ਬੀ. ਆਰ. ਟੀ. ਐਸ.ਨੈੱਟਵਰਕ 'ਤੇ ਚੱਲਣ ਵਾਲੀਆਂ ਇਲੈਕਟ੍ਰਿਕ ਬੱਸਾਂ ਵਿਚ ਏ. ਸੀ., ਸੀ.ਸੀ.ਟੀ.ਵੀ. ਅਤੇ ਔਰਤਾਂ ਲਈ ਰਾਖਵੀਆਂ ਸੀਟਾਂ ਵਰਗੀਆਂ ਆਧੁਨਿਕ ਸਹੂਲਤਾਂ ਹਨ। ਹਰ 2 ਮਿੰਟ ਵਿਚ ਇਕ ਬੱਸ ਉਪਲਬਧ ਹੋਣ ਨਾਲ, ਇਹ ਸੇਵਾ ਨਾ ਸਿਰਫ਼ ਤੇਜ਼ ਹੈ ਬਲਕਿ ਯਾਤਰੀਆਂ ਲਈ ਬਹੁਤ ਸੁਵਿਧਾਜਨਕ ਵੀ ਸਾਬਤ ਹੋ ਰਹੀ ਹੈ।

ਇਹ ਪ੍ਰਣਾਲੀ ਯਾਤਰਾ ਦਾ ਇਕ ਸੁਰੱਖਿਅਤ ਅਤੇ ਭਰੋਸੇਮੰਦ ਸਾਧਨ ਬਣ ਰਹੀ ਹੈ, ਖਾਸ ਕਰਕੇ ਔਰਤਾਂ ਲਈ। ਸਮਾਰਟ ਯੋਜਨਾਬੰਦੀ ਅਤੇ ਨਾਗਰਿਕਾਂ ਦੇ ਸਹਿਯੋਗ ਨਾਲ, ਸੂਰਤ ਦਾ ਬੀ. ਆਰ. ਟੀ. ਐਸ. ਸਿਸਟਮ ਹੁਣ ਸਾਫ਼ ਅਤੇ ਆਧੁਨਿਕ ਸ਼ਹਿਰੀ ਆਵਾਜਾਈ ਦੀ ਇਕ ਸੰਪੂਰਨ ਉਦਾਹਰਣ ਵਜੋਂ ਉਭਰਿਆ ਹੈ। ਇਹ ਪ੍ਰਾਪਤੀ ਮੁੱਖ ਮੰਤਰੀ ਦੇ 26 ਜੁਲਾਈ ਨੂੰ ਪ੍ਰਸਤਾਵਿਤ ਦੌਰੇ ਤੋਂ ਠੀਕ ਪਹਿਲਾਂ ਸ਼ਹਿਰ ਲਈ ਇਕ ਵੱਡੀ ਮਾਨਤਾ ਵਜੋਂ ਉਭਰੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ